ਚੰਡੀਗੜ੍ਹ, 24 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਜੁੜੇ ਕਿਸਾਨ ਆਗੂਆਂ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਗੁਰਧਿਆਨ ਸਿੰਘ ਮਹਿਤਾ ਨੂੰ ਪ੍ਰਧਾਨ,ਜ਼ਿਲ੍ਹਾਅੰਮ੍ਰਿਤਸਰ, ਸਵਰਨ ਸਿੰਘ ਆਕਲੀਆ ਨੂੰ ਪ੍ਰਧਾਨ, ਜ਼ਿਲ੍ਹਾ ਬਠਿੰਡਾ ਅਤੇ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਦਾ ਜਿਲਾ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿਹਨਾਂ ਹੋਰ ਸੀਨੀਅਰ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ:-
ਸੀਨੀਅਰ ਮੀਤ ਪ੍ਰਧਾਨ- ਜਿਹਨਾਂ ਆਗੂਆਂ ਨੂੰ ਕਿਸਾਨ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਜਸਵੀਰ ਸਿੰਘ ਹਰਨਾਮ ਸਿੰਘ ਵਾਲਾ, ਬਲਬੀਰ ਸਿੰਘ ਚਾਉਕੇ, ਮਨਜੀਤ ਸਿੰਘ ਕੋਟ ਮੋਹਣ ਲਾਲ, ਚਮਕੌਰ ਸਿੰਘ ਟਿੱਬੀ ਕਲਾਂ, ਅਮਨਦੀਪ ਸਿੰਘ ਨੰਗਲ ਖਿਲਾੜੀਆਂ, ਕਰਮਜੀਤ ਸਿੰਘ ਗਰੇਵਾਲ, ਹਰਮੇਲ ਸਿੰਘ ਕਲੀਪੁਰ, ਇਕੱਤਰ ਸਿੰਘ ਥਰਾਜ, ਗੁਰਚਰਨ ਸਿੰਘ ਚੰਨੀ ਮੀਆਂਪੁਰ ਰੋਪੜ ਅਤੇ ਹਰਮੰਦਰ ਸਿੰਘ ਕੀੜਿਆਂਵਾਲੀ ਦੇ ਨਾਮ ਸ਼ਾਮਲ ਹਨ।
ਇਸੇ ਤਰਾਂ ਜਿਹਨਾਂ ਕਿਸਾਨ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਕੰਵਰਜੀਤ ਸਿੰਘ ਬੰਟੀ ਰਾਮਨਗਰ, ਅਮਨਦੀਪ ਸਿੰਘ ਕਲੇਰ ਗੁਰਾਲਾ, ਸਰਪੰਚ ਦਪਿੰਦਰ ਸਿੰਘ ਜਰਖੜ, ਜਗਤਾਰ ਸਿੰਘ ਢਿੱਲੋਂ ਜਹਾਂਗੀਰ, ਸੁਰਿੰਦਰ ਸਿੰਘ ਰਾਏਕੇ ਕਲਾਂ, ਗੁਰਤੇਜ ਸਿੰਘ ਫਰਮਾਹੀ, ਸੁਖਵਿੰਦਰ ਸਿੰਘ ਗਾਗੇਵਾਲ, ਮਨਿੰਦਰ ਸਿੰਘ ਮੰਡਲਾਂ, ਗੁਰਬਖਸ਼ ਸਿੰਘ ਧੂੜਕੋਟ, ਗੁਰਮੇਜ ਸਿੰਘ ਪੰਜਾਵਾ, ਸੁਖਰਾਜ ਸਿੰਘ ਬਹਾਵਵਾਲਾ, ਅਮਰਜੀਤ ਸਿੰਘ ਮੋਰਾਂਵਾਲੀ, ਬਲਦੇਵ ਸਿੰਘ ਚੱਠਾ ਢੰਡੋਵਾਲ, ਬਲਵਿੰਦਰ ਸਿੰਘ ਆਲੇਵਾਲੀ, ਸੁਰਜੀਤ ਸਿੰਘ ਸਚੇਤਗੜ੍ਹ, ਕਮਲਦੀਪ ਸਿੰਘ ਢੰਡਾ ਰੁੜਕਾ, ਜਤਿੰਦਰ ਸਿੰਘ ਇਕੋਲਾਹ ਖੰਨਾ, ਕਰਮਜੀਤ ਸਿੰਘ ਢਿੱਲੋ ਗੋਨਿਆਣਾ ਮੰਡੀ, ਬਲਜੀਤ ਸਿੰਘ ਜਸ ਮੰਗੇਵਾਲਾ, ਦਲਬੀਰ ਸਿੰਘ ਹੰਮਾਯੂਪਰ ਡੇਰਾਬਸੀ, ਦਰਸ਼ਨ ਸਿੰਘ ਅਬਲੁੂ ਕੋਟਲੀ, ਗੁਰਦੀਪ ਸਿੰਘ ਬਾਹਮਣਾ ਸਮਾਣਾ, ਰਘਬੀਰ ਸਿੰਘ ਬੇਲਾ ਸ਼੍ਰੀ ਅਨੰਦਪੁਰ ਸਾਹਿਬ, ਜੋਰਾ ਸਿੰਘ ਡੂਡੀਆਂ ਲਹਿਰਾ ਅਤੇ ਹਰਦੇਵ ਸਿੰਘ ਗੁੱਜਰਾਂ ਦਿੜਬਾ ਦੇ ਨਾਮ ਸ਼ਾਮਲ ਹਨ।
ਜਿਹਨਾਂ ਕਿਸਾਨ ਆਗੂਆਂ ਨੂੰ ਕਿਸਾਨ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਗੁਰਮੀਤ ਸਿੰਘ ਪੱਪੀ ਸਲਾਬਤਪੁਰਾ, ਸ਼ਰਧਾ ਸਿੰਘ ਨੰਬਰਦਾਰ ਹਿੰਮਤਗੜ੍ਹ, ਰਾਜਵਿੰਦਰ ਸਿੰਘ ਰਾਜਾ ਲਦੇਹ, ਰਜਿੰਦਰਪਾਲ ਸਿੰਘ ਕਲਾਲਵਾਲਾ, ਗੁਰਨੇਕ ਸਿੰਘ ਢਿੱਲੋਂ ਦਾਸੁਪੂਰ, ਜਗਰੂਪ ਸਿੰਘ ਘਣੀਆਂ, ਸੁਖਪਾਲ ਸਿੰਘ ਇਸਲਾਮਵਾਲਾ, ਹਰਵਿੰਦਰ ਸਿੰਘ ਚੱਕ ਗੁਰੂ ਹਰਸਹਾਏ, ਸੁਰਿੰਦਰ ਸਿੰਘ ਚਹਿਲ ਨਿਜਾਮਦੀਨਪੁਰ, ਜਸਵੰਤ ਸਿੰਘ ਈਸੇਵਾਲ, ਬਲਦੇਵ ਸਿੰਘ ਪੈਰੋਂ ਸਰਦੂਲਗੜ੍ਹ, ਮਾਸਟਰ ਅਜੀਤ ਸਿੰਘ ਬੜੌਦੀ, ਸਰਬਜੀਤ ਸਿੰਘ ਧੀਰੋਮਾਜਰਾ ਅਤੇ ਪਰਮਜੀਤ ਸਿੰਘ ਤਾਜੋਕੇ ਭਦੌੜ ਦੇ ਨਾਮ ਸ਼ਾਮਲ ਹਨ।
ਜਿਹਨਾਂ ਆਗੂਆਂ ਨੂੰ ਕਿਸਾਨ ਵਿੰਗ ਦਾ ਜੂਨੀਅਤ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਡਾ. ਸਰਦੂਲ ਸਿੰਘ ਸਿਆਲ, ਸੁਖਮੀਤ ਸਿੰਘ ਕਰੌਦੀਆਂ, ਹਰਜਿੰਦਰ ਸਿੰਘ ਸੰਘਰੇੜੀ, ਜਰਨੈਲ ਸਿੰਘ ਹੋਡਲਾ ਕਲਾਂ, ਕੌਰ ਸਿੰਘ ਅਬੁਲ ਖੁਰਾਣਾ ਅਤੇ ਜਥੇਦਾਰ ਰਣਜੀਤ ਸਿੰਘ ਝਿੰਗੜ ਬੰਗਾ ਦਾ ਨਾਮ ਸ਼ਾਮਲ ਹਨ।
ਡਾ. ਚੀਮਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਕਿਸਾਨ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਦਵਿੰਦਰ ਸਿੰਘ ਧੂਰਾ, ਰਛਪਾਲ ਸਿੰਘ ਡੱਲੇਵਾਲ, ਸਤਨਾਮ ਸਿੰਘ ਬਾਸੂਵਾਲ, ਤਰਲੋਚਨ ਸਿੰਘ ਰੱਕੜਾਂ ਬੇਟ ਅਤੇ ਸੋੋਹਣ ਸਿੰਘ ਉਪਲਾਂ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਪੇ੍ਰਮ ਸਿੰਘ ਸਵਾਏ ਸਿੰਘ ਵਾਲਾ ਨੂੰ ਕਿਸਾਨ ਵਿੰਗ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।