ਫਰਾਂਸ ਤੋਂ ਇੰਗਲੈਂਡ ਜਾਣ ਵਾਲੇ ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਸਮੇਂ ਇਕ ਕਿਸ਼ਤੀ ਡੁੱਬ ਗਈ।

ਇਸ ਹਾਦਸੇ ਵਿੱਚ 31 ਪ੍ਰਵਾਸੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਉੱਤਰੀ ਬੰਦਰਗਾਹ ਕੈਲੇਸ ਵਿੱਚ ਵਾਪਰੀ।

ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਇਕ ਮਛੇਰੇ ਬਾਅਦ ਮਿਲੀ।

ਇਸ ਤੋਂ ਬਾਅਦ ਫਰਾਂਸ ਦੇ ਗਸ਼ਤੀ ਜਹਾਜ਼ਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ। ਇੱਥੇ ਕਈ ਲੋਕ ਪਾਣੀ ਵਿੱਚ ਬੇਹੋਸ਼ ਪਾਏ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ‘ਚ ਤਿੰਨ ਹੈਲੀਕਾਪਟਰ ਅਤੇ ਤਿੰਨ ਕਿਸ਼ਤੀਆਂ ਨੂੰ ਲਗਾਇਆ ਗਿਆ।ਫਰਾਂਸ ਦੇ ਅਧਿਕਾਰੀਆਂ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 31,500 ਲੋਕਾਂ ਨੇ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕੀਤੀ ਹੈ।

ਇਨ੍ਹਾਂ ਵਿੱਚੋਂ 7,800 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਅਗਸਤ ਤੋਂ ਬਾਅਦ ਇਹ ਅੰਕੜਾ ਦੁੱਗਣਾ ਹੋ ਗਿਆ ਹੈ।

ਪੁਲਿਸ ਵਲੋਂ ਘਟਨਾ ਦੀ ਜਾਂਚ ਕਰਦਿਆਂ ਕਿਸ਼ਤੀ ਨਾਲ ਜੁੜੇ ਹੋਣ ਦੇ ਸ਼ੱਕ ਵਿੱਚ ਚਾਰ ਸ਼ੱਕੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Spread the love