ਜਰਮਨੀ ‘ਚ ਏਂਜਲਾ ਮਰਕੇਲ ਸਰਕਾਰ ਹੁਣ ਨਹੀਂ ਰਹੇਗੀ।ਸਰਕਾਰ ਬਣਾਉਣ ਲਈ ਤਿੰਨ ਧਿਰਾਂ ਨੇ ਅੱਜ ਗੱਠਜੋੜ ਬਾਰੇ ਆਪਣਾ ਸਮਝੌਤੇ ਨੂੰ ਆਖ਼ਰੀ ਛੋਹਾਂ ਦੇ ਕੇ ਪੇਸ਼ ਕਰ ਦਿੱਤਾ।

ਗਰੀਨ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰੀ-ਖੱਬੇ ਪੱਖੀ ਧਿਰ ਸੋਸ਼ਲ ਡੈਮੋਕ੍ਰੈਟ ਤੇ ਫਰੀ ਡੈਮੋਕ੍ਰੈਟ ਪਾਰਟੀ ਉਨ੍ਹਾਂ ਨਾਲ 26 ਸਤੰਬਰ ਤੋਂ ਵਿਚਾਰ-ਚਰਚਾ ਕਰ ਰਹੀ ਸੀ।

ਸ਼ਾਲਸ ਨੇ ਕਿਹਾ ਕਿ ਨਵੀਂ ਸਰਕਾਰ ਵੱਡੇ ਪ੍ਰਭਾਵਾਂ ਦੀ ਰਾਜਨੀਤੀ ਦੀ ਸੰਭਾਵਨਾ ਦੀ ਭਾਲ ਕਰੇਗੀ।

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪ੍ਰਭੂਸੱਤਾ ਯੂਰਪ ਦਾ ਮਹੱਤਵ, ਫਰਾਂਸ ਨਾਲ ਦੋਸਤੀ ਅਤੇ ਅਮਰੀਕਾ ਨਾਲ ਸਾਂਝੇਦਾਰੀ ਵਰਗੇ ਮੁੱਦੇ ਸਰਕਾਰ ਦੀ ਵਿਦੇਸ਼ ਨੀਤੀ ਦੇ ਮੁਖੀ ਆਧਾਰ ਹੋਣਗੇ ਅਤੇ ਯੁੱਧ ਤੋਂ ਬਾਅਦ ਦੀ ਲੰਬੀ ਪਰੰਪਰਾ ਜਾਰੀ ਰੱਖੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤਿੰਨੋਂ ਪਾਰਟੀਆਂ ਦੇ ਮੈਂਬਰ ਅਗਲੇ 10 ਦਿਨਾਂ ‘ਚ ਸਮਝੌਤੇ ‘ਤੇ ਆਪਣੀ ਸਹਿਮਤੀ ਦੇ ਦੇਣਗੇ।

ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅਗਲੀ ਸਰਕਾਰ ਬਣਾਉਣ ਲਈ ਗੱਲਬਾਤ ਕਰ ਰਹੇ ਤਿੰਨੋਂ ਦਲ ਬੁੱਧਵਾਰ ਨੂੰ ਗਠਜੋੜ ਸਮਝੌਤੇ ਨੂੰ ਅੰਤਿਮ ਰੂਪ ਦੇ ਦੇਣਗੇ।ਦੱਸਣਯੋਗ ਹੈ ਇਸ ਸਿਆਸੀ ਬਦਲਾਅ ਦੌਰਾਨ ਮਰਕਲ ਕਾਰਜਕਾਰੀ ਚਾਂਸਲਰ ਰਹੀ ਹੈ ਤੇ ਇਸ ਨੇ ਜਰਮਨੀ ਦੀ ਕਰੋਨਾਵਾਇਰਸ ਨਾਲ ਨਜਿੱਠਣ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ।

ਬੰਦ ਦਰਵਾਜ਼ਾ ਮੀਟਿੰਗ ਵਿਚ ਬਣੀ ਸਹਿਮਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਮੰਤਰਾਲਿਆਂ ਦੀ ਵੰਡ ਬਾਰੇ ਸਹਿਮਤੀ ਬਣਾਈ ਜਾਣੀ ਸੀ।

ਪਿਛਲੇ ਮਹੀਨੇ ਇਕ ਸਮਝੌਤੇ ਤੋਂ ਸੰਕੇਤ ਮਿਲੇ ਸਨ ਕਿ ਜਰਮਨੀ ਕੋਲੇ ਤੋਂ ਬਣ ਰਹੀ ਊਰਜਾ ਦੀ ਵਰਤੋਂ 2030 ਤੱਕ ਬੰਦ ਕਰ ਦੇਵੇਗਾ, ਜਦਕਿ ਇਸ ਤੋਂ ਪਹਿਲਾਂ ਇਹ ਸਮਾਂ-ਸੀਮਾ 2038 ਮਿੱਥੀ ਗਈ ਸੀ।

Spread the love