ਨਵੀਂ ਦਿੱਲੀ, 25 ਨਵੰਬਰ

ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਟੈਲੇਂਟ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ‘ਚ ਅਨੋਖੇ ਕਾਰਨਾਮੇ ਅਤੇ ਨਵਾਂ ਟੈਲੇਂਟ ਦੇਖਣ ਨੂੰ ਮਿਲਣ ਵਾਲਾ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸ਼ੂਟ ਦੌਰਾਨ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕਰਕੇ ਦਰਸ਼ਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਉਨ੍ਹਾਂ ਇੱਕ BTS ਯਾਨੀ ਸ਼ੋਅ ਦੀ ਸਕਰੀਨ ਦੇ ਪਿੱਛੇ ਵੀਡੀਓ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਗਰਮਾ-ਗਰਮ , ਨਵੀਂ ਜਿਊਰੀ ਦੇ ਨਾਲ ਪਹਿਲਾ ਦਿਨ ਦਾ ਪਹਿਲਾ ਸ਼ੋਅ’। ਵੀਡੀਓ ‘ਚ ਸ਼ਿਲਪਾ ਦੇ ਨਾਲ ਰੈਪ ਕਿੰਗ ਬਾਦਸ਼ਾਹ, ਲੇਖਕ ਮਨੋਜ ਮੁੰਤਸ਼ੀਰ ਅਤੇ ਅਦਾਕਾਰਾ ਕਿਰਨ ਖੇਰ ਵੀ ਸ਼ੋਅ ਦੇ ਜੱਜ ਦੇ ਰੂਪ ‘ਚ ਨਜ਼ਰ ਆ ਰਹੇ ਹਨ।

ਕਿਰਨ ਖੇਰ ਇਸ ਤੋਂ ਪਹਿਲਾਂ ਸ਼ੋਅ ਦੇ ਪਿਛਲੇ ਸੀਜ਼ਨ ‘ਚ ਜੱਜ ਦੀ ਭੂਮਿਕਾ ਨਿਭਾ ਚੁੱਕੀ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਬਲੱਡ ਕੈਂਸਰ ਤੋਂ ਪੀੜਤ ਹੋਣ ਦੀ ਖਬਰ ਤੋਂ ਪ੍ਰਸ਼ੰਸਕ ਕਾਫੀ ਨਿਰਾਸ਼ ਸਨ ਪਰ ਹੁਣ ਇਕ ਵਾਰ ਫਿਰ ਪ੍ਰਸ਼ੰਸਕ ਉਨ੍ਹਾਂ ਨੂੰ ਆਈਜੀਟੀ ਦੇ ਸੈੱਟ ‘ਤੇ ਸੁਰੱਖਿਅਤ ਦੇਖ ਕੇ ਕਾਫੀ ਖੁਸ਼ ਹਨ।

ਸ਼ਿਲਪਾ ਦੇ ਬੀਟੀਐਸ ਵੀਡੀਓ ਤੋਂ ਲੱਗਦਾ ਹੈ ਕਿ ਸੈੱਟ ‘ਤੇ ਕਾਫੀ ਮਸਤੀ ਕੀਤੀ ਜਾ ਰਹੀ ਹੈ ਪਰ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਵੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਕਿਰਨ ਖੇਰ ਵੀ ਫੇਸ ਸ਼ੀਲਡ ਪਾਈ ਨਜ਼ਰ ਆ ਰਹੀ ਹੈ।

ਸ਼ਿਲਪਾ, ਕਿਰਨ, ਮਨੋਜ ਅਤੇ ਬਾਦਸ਼ਾਹ ਸੈੱਟ ‘ਤੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਰ ਕਿਸੇ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲਾ ਸੀਜ਼ਨ ਬਹੁਤ ਖਾਸ ਅਤੇ ਮਨੋਰੰਜਨ ਨਾਲ ਭਰਪੂਰ ਹੋਣ ਵਾਲਾ ਹੈ।

Spread the love