ਦੱਖਣੀ ਅਫਰੀਕਾ ‘ਚ ਕਰੋਨਾ ਵਾਇਰਸ ਦੀ ਨਵੀਂ ਕਿਸਮ ਮਿਲਣ ਕਰਕੇ ਚਿੰਤਾ ਵਧ ਗਈ ਹੈ।

ਦੱਖਣੀ ਅਫਰੀਕਾ ਦੇ ਵਿਿਗਆਨੀਆਂ ਦੀ ਰਿਪੋਰਟ ਸਾਹਮਣੇ ਆਈ ਜਿਸ ‘ਚ ਉਨ੍ਹਾਂ ਕੋਵਿਡ-19 ਦੇ ਨਵੇਂ ਵੇਰੀਐਂਟ ਦਾ ਪਤਾ ਲਗਾਇਆ ਹੈ।

ਇਸ ਰਿਪੋਰਟ ਦਾ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਭਾਵ ਦੇਖਣ ਨੂੰ ਮਿਲ ਰਿਹੈ।ਵਿਿਗਆਨੀਆਂ ਨੇ ਇਸ ਵੇਰੀਏਂਟ ਨੂੰ ਬੀ.1.1.529 ਦਾ ਨਾਂ ਦਿੱਤਾ।

ਇਸ ਨਵੀਂ ਕਿਸਮ ਨੂੰ ਇਸ ਕਰਕੇ ਖ਼ਤਰਨਾਲ ਮੰਨਿਆ ਜਾ ਰਿਹਾ ਕਿਉਂ ਕਿ ਇਸ ਵੇਰੀਐਂਟ ਨਾਲ ਅਜੀਬ ਬਦਲਾਅ ਦੇਖੇ ਜਾ ਰਹੇ ਨੇ ਜਿਹੜੇ ਚਿੰਤਾ ਪੈਦਾ ਕਰਦੇ ਨੇ।

ਇਨ੍ਹਾਂ ਬਦਲਾਵਾਂ ਕਾਰਨ ਨਵਾਂ ਵੇਰੀਐਂਟ ਪ੍ਰਤੀਰੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਵਾਇਰਸ ਨੂੰ ਵਧੇਰੇ ਮਾਰੂ ਬਣਾ ਸਕਦਾ ਹੈ।

ਦੱਖਣੀ ਅਫਰੀਕਾ ‘ਚ ਹੀ ਪਿਛਲੇ ਸਾਲ ਪਹਿਲੀ ਵਾਰ ਬੀਟਾ ਵੇਰੀਐਂਟ ਸਾਹਮਣੇ ਆਇਆ ਸੀ।

ਦੂਸਰੇ ਪਾਸੇ ਚਰਚਾ ਇਹ ਵੀ ਸਿਖਰਾ ‘ਤੇ ਹੈ ਕਿ ਵਧੇਰੇ ਅਬਾਦੀ ਵਾਲੇ ਸੂਬੇ ਗਾਉਟੇਂਗ ਸੂਬੇ ‘ਚ ਇਹ ਵੇਰੀਏਂਟ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਰਕੇ ਖ਼ਦਸ਼ਾ ਹੈ ਕਿ ਵੇਰੀਐਂਟ ਦੇਸ਼ ਦੇ ਹੋਰ ਸੂਬਿਆਂ ‘ਚ ਪਹੁੰਚ ਗਿਆ ਹੋ ਸਕਦੈ ।

ਹਾਲਾਕਿ ਇਸ ਦੇ ਚਲਦਿਆਂ ਯੂਕੇ ਨੇ 6 ਦੇਸ਼ਾਂ ਦੀ ਫਲਾਇਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਵੇਰੀਐਂਟ ਦੇ ਨਮੂਨੇ ਬੋਤਸਵਾਨਾ ਤੇ ਹਾਂਗਕਾਂਗ ‘ਚ ਪਾਏ ਗਏ ਹਨ।

ਵਿਿਗਆਨੀਆਂ ਦਾ ਮੰਨਣਾ ਹੈ ਕਿ ਗਾਉਟੇਂਗ ਸੂਬੇ ‘ਚ 90 ਫ਼ੀਸਦੀ ਮਾਮਲੇ ਇਸੇ ਵੇਰੀਐਂਟ ਦੇ ਹਨ।

ਰਾਸ਼ਟਰੀ ਸੰਚਾਰੀ ਰੋਗ ਸੰਸਥਾਨ ਨੇ ਇਕ ਬਿਆਨ ‘ਚ ਕਿਹਾ ਕਿ ਫਿਲਹਾਲ ਸਾਡੇ ਕੋਲ ਸੀਮਤ ਅੰਕੜੇ ਹਨ।

ਮਾਹਰ ਨਵੇਂ ਵੇਰੀਐੈਂਟ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨਲ ਈ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ।

ਦੱਖਣੀ ਅਫਰੀਕਾ ਨੇ ਵਿਸ਼ਵ ਸਿਹਤ ਸੰਗਠਨ ਤੋਂ ਕਾਰਜ ਸਮੂਹ ਗਠਿਤ ਕਰ ਕੇ ਇਸ ਵੇਰੀਐਂਟ ‘ਤੇ ਚਰਚਾ ਕਰਵਾਉਣ ਦੀ ਅਪੀਲ ਕੀਤੀ ਹੈ। ਪੀਟੀਆਈ ਮੁਤਾਬਕ ਨਵੇਂ ਵੇਰੀਐਂਟ ਨੇ ਹੁਣ ਤਕ 22 ਲੋਕਾਂ ਨੂੰ ਇਨਫੈਕਟਿਡ ਕੀਤਾ ਹੈ।

Spread the love