ਰੂਸ ਦੇ ਸਾਇਬੇਰੀਆ ਸੂਬੇ ‘ਚ ਕੋਲੇ ਦੀ ਖਾਨ ‘ਚ ਅੱਗ ਲੱਗ ਗਈ। ਇਸ ‘ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 52 ਹੋ ਗਈ ਹੈ।

ਮਰਨ ਵਾਲਿਆਂ ਵਿੱਚ ਛੇ ਬਚਾਅ ਕਰਮਚਾਰੀ ਵੀ ਸ਼ਾਮਲ ਹਨ।

ਰਾਤ ਤੱਕ 11 ਮਜ਼ਦੂਰਾਂ ਦੇ ਮਾਰੇ ਜਾਣ ਦੀ ਖ਼ਬਰ ਸੀ।

ਰੂਸ ਦੀ ਕੋਲਾ ਖਾਨ ਵਿੱਚ ਪੰਜ ਸਾਲਾਂ ਵਿੱਚ ਇਹ ਸਭ ਤੋਂ ਵੱਡਾ ਹਾਦਸਾ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਕੇਮੇਰੋਵੋ ਖੇਤਰ ‘ਚ ਤੱਕ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਇਸ ਘਟਨਾ ‘ਚ ਜਖ਼ਮੀ ਹੋਏ 38 ਲੋਕ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ।

ਇਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਅੱਗ ਇੱਥੇ ਇੱਕ ਇਲੈਕਟ੍ਰਿਕ ਵੈਂਟੀਲੇਸ਼ਨ ਸ਼ਾਫਟ ਤੋਂ ਸ਼ੁਰੂ ਹੋਈ ਸੀ ਅਤੇ ਇਹ ਤੇਜ਼ੀ ਨਾਲ ਖਾਨ ਦੇ ਅੰਦਰ ਪਹੁੰਚ ਗਈ।

ਉੱਥੇ ਮੌਜੂਦ ਬਰੀਕ ਕੋਲਾ ਹੋਣ ਕਾਰਨ ਇਹ ਤੇਜ਼ੀ ਨਾਲ ਸੜਦਾ ਹੈ।

ਇਲਾਕੇ ਦੇ ਕੁਝ ਲੋਕਾਂ ਨੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ ਹੈ।

ਸਥਾਨਕ ਮੈਡੀਕਲ ਟੀਮ ਦਾ ਕਹਿਣਾ ਹੈ ਕਿ ਧੂੰਏਂ ‘ਚ ਜ਼ਹਿਰੀਲੀਆਂ ਗੈਸਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ।

ਇਹਨਾਂ ਵਿੱਚੋਂ ਕੁਝ ਗੈਸਾਂ ਜਲਣਸ਼ੀਲ ਹਨ ਜੋ ਇੱਕ ਵੱਡੇ ਧਮਾਕੇ ਜਾਂ ਅੱਗ ਦਾ ਕਾਰਨ ਬਣ ਸਕਦੀਆਂ ਹਨ।

ਕੁਝ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਕਿ ਹਾਦਸੇ ਦੇ ਸਮੇਂ ਖਾਨ ਵਿੱਚ 285 ਲੋਕ ਮੌਜੂਦ ਸਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਮੇਂ ਸਿਰ ਕੱਢ ਲਿਆ ਗਿਆ ਸੀ।

ਇਸ ਦੌਰਾਨ ਰੂਸੀ ਸਰਕਾਰ ਨੇ ਕਿਹਾ ਹੈ ਕਿ ਇਕ ਵਿਸ਼ੇਸ਼ ਯੂਨਿਟ ਮਾਮਲੇ ਦੀ ਜਾਂਚ ਕਰੇਗੀ ਅਤੇ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Spread the love