ਕਰੋਨਾ ਵਾਇਰਸ ਦਾ ਨਵਾਂ ਸਰੂਪ ਫੈਲਣ ਕਰਕੇ ਚਿੰਤਾ ਵਧਦੀ ਜਾ ਸਕਦੀ।

ਯੂ.ਕੇ. ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ‘ਤੇ ਸਰਕਾਰ ਵਲੋਂ ਜਨਤਕ ਆਵਾਜਾਈ ਅਤੇ ਦੁਕਾਨਾਂ ‘ਚ ਮਾਸਕ ਪਹਿਣਨਾ ਲਾਜ਼ਮੀ ਕਰ ਦਿੱਤਾ ਹੈ ।

ਹੁਣ ਤੱਕ 9 ਕੇਸ ਸਾਹਮਣੇ ਆ ਚੁੱਕੇ ਨੇ।

ਦੱਖਣੀ ਅਫਰੀਕਾ ਵਿੱਚ ਪਾਏ ਗਏ ਕਰੋਨਾ ਦੇ ਨਵੇਂ ਰੂਪ ਦੇ ਦੋ ਮਾਮਲੇ ਯੂ. ਕੇ. ਦੇ ਦੋ ਸ਼ਹਿਰਾਂ ਨੌਟਿੰਘਮ ਅਤੇ ਐਸੈਕਸ ਵਿਖੇ ਪਾਏ ਗਏ ਸਨ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ 10 ਡਾਊਨਿੰਗ ਸਟਰੀਟ ‘ਚ ਕੋਰੋਨਾ ਵਾਇਰਸ ਸਬੰਧੀ ਕੀਤੀ ਕਾਨਫਰੰਸ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਯੂ.ਕੇ. ਪਹੁੰਚਣ ਵਾਲੇ ਯਾਤਰੀਆਂ ਨੂੰ 48 ਘੰਟੇ ਵਿਚ ਪੀ.ਸੀ.ਆਰ. ਟੈਸਟ ਕਰਵਾਉਣਾ ਅਤੇ ਉਸ ਦੇ ਨਕਾਰਾਤਮ ਨਤੀਜਾ ਆਉਣ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ ।

Spread the love