ਕੈਰੇਬੀਅਨ ਟਾਪੂ ਬਾਰਬਾਡੋਸ ਇੱਕ ਨਵਾਂ ਗਣਰਾਜ ਬਣਨ ਜਾ ਰਿਹਾ ਹੈ।

ਹੁਣ ਇਹ ਰਾਸ਼ਟਰਮੰਡਲ ਦੇਸ਼ਾਂ ਵਿੱਚ ਗਿਿਣਆ ਜਾਵੇਗਾ, ਤੇ ਬ੍ਰਿਟੇਨ ਦੀ ਮਹਾਰਾਣੀ ਇੱਥੇ ਰਾਜ ਨਹੀਂ ਕਰੇਗੀ।

ਮੀਆ ਅਮੋਰ ਮੋਟਲੇ ਨੂੰ ਹੁਣ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ, ਇਸ ਤੋਂ ਪਹਿਲਾਂ ਸੈਂਡਰਾ ਮੇਸਨ ਗਵਰਨਰ ਜਨਰਲ ਸੀ।

ਦੇਸ਼ ਦਾ ਆਪਣਾ ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗੀਤ ਹੋਵੇਗਾ। ਬਾਰਬਾਡੋਸ ਦੀ ਆਬਾਦੀ 2 ਲੱਖ 85 ਹਜ਼ਾਰ ਦੇ ਕਰੀਬ ਹੈ।

ਇੱਥੇ ਕਰੀਬ 200 ਸਾਲ ਗੁਲਾਮੀ ਰਹੀ। ਬਾਰਬਾਡੋਸ ਤੋਂ ਪਹਿਲਾਂ ਗੁਆਨਾ (1970) ਅਤੇ ਤ੍ਰਿਨੀਦਾਦ ਅਤੇ ਟੋਬੈਗੋ (1976) ਬ੍ਰਿਟਿਸ਼ ਗੁਲਾਮੀ ਤੋਂ ਆਜ਼ਾਦ ਹੋਏ ਸਨ।

ਦੋ ਸਾਲ ਬਾਅਦ, 1978 ਵਿੱਚ, ਡੋਮਿਿਨਕਾ ਵੀ ਇੱਕ ਗਣਰਾਜ ਬਣ ਗਿਆ।

ਹੁਣ ਤੱਕ ਰਾਸ਼ਟਰਮੰਡਲ ਦੇਸ਼ਾਂ ਦੀ ਤਰਜ਼ ‘ਤੇ ਇੱਥੇ ਸੈਂਡਰਾ ਮੇਸਨ ਗਵਰਨਰ ਜਨਰਲ ਸੀ।

ਜੇਕਰ ਅਸੀਂ ਬਦਲਾਅ ਦੀ ਗੱਲ ਕਰੀਏ ਤਾਂ ਭਾਵੇਂ ਬਾਰਬਾਡੋਸ 1966 ਵਿੱਚ ਹੀ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋ ਗਿਆ ਸੀ, ਪਰ ਮਹਾਰਾਣੀ ਐਲਿਜ਼ਾਬੈਥ ਦਾ ਸ਼ਾਸ਼ਨ ਹੀ ਲਾਗੂ ਸੀ।

ਇਸ ਦੇਸ਼ ਨੇ ਹੁਣ ਸੁਤੰਤਰਤਾ ਦਿਵਸ 30 ਨਵੰਬਰ ਨੂੰ ਮਨਾਉਣ ਦਾ ਐਲਾਨ ਵੀ ਕਰ ਦਿੱਤਾ।

Spread the love