ਬਰਤਾਨੀਆ ਦੀ ਖੁਫੀਆ ਏਜੰਸੀ ਐਮ. ਆਈ. 6 ਦੇ ਮੁਖੀ ਰਿਚਰਡ ਮੂਰ ਨੇ ਜਾਸੂਸੀ ਦੀ ਦੁਨੀਆ ‘ਚ ਹੋ ਰਹੇ ਬਦਲਾਅ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ ।

ਰਿਚਰਡ ਮੂਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਚੀਨ ਅਤੇ ਰੂਸ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਮੁਹਾਰਤ ਹਾਸਲ ਕਰ ਰਹੇ ਹਨ, ਉਹ ਆਉਣ ਵਾਲੇ 10 ਸਾਲਾਂ ‘ਚ ਭੂ-ਰਾਜਨੀਤੀ ਵਿਚ ਕ੍ਰਾਂਤੀ ਲਿਆ ਸਕਦੇ ਹਨ ।

ਉਨ੍ਹਾਂ ਕੁਆਂਟਮ ਇੰਜਨੀਅਰਿੰਗ, ਇੰਜਨੀਅਰਡ ਬਾਇਓਲੋਜੀ, ਵੱਡੇ ਪੈਮਾਨੇ ‘ਤੇ ਡਾਟਾ ਪੈਦਾ ਕਰਨ ਅਤੇ ਕੰਪਿਊਟਰ ਦੀ ਦੁਨੀਆ ਵਿਚ ਤੇਜ਼ ਤਬਦੀਲੀਆਂ ਦੁਆਰਾ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਜ਼ਿਕਰ ਕੀਤਾ ।

ਉਨ੍ਹਾਂ ਕਿਹਾ ਕਿ ‘ਸਾਡੇ ਦੁਸ਼ਮਣ ਨਕਲੀ ਬੁੱਧੀ, ਕੁਆਂਟਮ ਕੰਪਿਊਟਿੰਗ, ਸਿੰਥੈਟਿਕ ਬਾਇਓਲੋਜੀ ਵਿਚ ਮੁਹਾਰਤ ਹਾਸਲ ਕਰਨ ਲਈ ਪੈਸਾ ਖਰਚ ਕਰ ਰਹੇ ਹਨ ਅਤੇ ਉਹ ਅਜਿਹਾ ਕਰਨ ਦਾ ਇਰਾਦਾ ਰੱਖਦੇ ਹਨ’ ।

ਉਹ ਜਾਣਦੇ ਹਨ ਕਿ ਇਨ੍ਹਾਂ ਤਕਨੀਕਾਂ ਵਿਚ ਮੁਹਾਰਤ ਹਾਸਲ ਕਰਨ ਨਾਲ ਉਨ੍ਹਾਂ ਦੀ ਮਦਦ ਹੋ ਸਕਦੀ ਹੈ ।

ਰਿਚਰਡ ਮੂਰ ਨੇ ਕਿਹਾ ਕਿ ਚੀਨ ਦੂਜੇ ਦੇਸ਼ਾਂ ਨੂੰ ਕਰਜ਼ੇ ਵਿੱਚ ਫਸਾ ਕੇ ਅਤੇ ਡੇਟਾ ਐਕਸਪੋਜਰ ਰਾਹੀਂ ਉਨ੍ਹਾਂ ਦੀ ਪ੍ਰਭੂਸੱਤਾ ਅਤੇ ਲੋਕਤੰਤਰ ਨੂੰ ਤਬਾਹ ਕਰ ਰਿਹਾ ਹੈ।

ਪਿਛਲੇ ਸਾਲ ਚਾਰਜ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਭਾਸ਼ਣ ਵਿੱਚ, ਮੂਰ ਨੇ ਕਿਹਾ ਕਿ ਧਮਕੀਆਂ ਦਾ ਚਿਹਰਾ ਬਦਲ ਰਿਹਾ ਹੈ।

ਇਸ ਲਈ ਵਧੇਰੇ ਖੁੱਲੇਪਨ ਦੀ ਲੋੜ ਹੈ।

ਇਸੇ ਲਈ ਉਨ੍ਹਾਂ ਨੂੰ ‘ਹਿਊਮਨ ਇੰਟੈਲੀਜੈਂਸ ਇਨ ਏ ਡਿਜੀਟਲ ਏਜ’ ਵਿਸ਼ੇ ‘ਤੇ ਇਹ ਵਿਲੱਖਣ ਭਾਸ਼ਣ ਦੇਣ ਲਈ ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈ.ਆਈ.ਐੱਸ.ਐੱਸ.) ਆਉਣਾ ਪਿਆ।

Spread the love