ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਗਡਾਲੀਨਾ ਐਂਡਰਸਨ ਨੇ ਹਫ਼ਤੇ ‘ਚ ਦੂਸਰੀ ਵਾਰ ਆਪਣੀ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਬਣਾਈ।

ਇਸ ਸਰਕਾਰ ਵਿਚ ਪਿਛਲੇ ਮੰਤਰੀ ਮੰਡਲ ਨਾਲੋਂ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸਵੀਡਨ ਦੀ ਵਿੱਤ ਮੰਤਰੀ ਦੇ ਅਹੁਦੇ ‘ਤੇ ਸੇਵਾਵਾਂ ਦੇਣ ਵਾਲੀ ਐਂਡਰਸਨ ਨੇ ਆਪਣੀ ਨਾਲ ਭੂਮਿਕਾ ਨਿਭਾਉਣ ਲਈ ਮਾਈਕਲ ਡੈਮਬਰਗ ਨੂੰ ਚੁਣਿਆ ਹੈ।

ਡੈਮਬਰਗ ਪਿਛਲੀ ਸਰਕਾਰ ਵਿਚ ਗ੍ਰਹਿ ਮੰਤਰੀ ਸਨ।

ਸੋਸ਼ਲ ਡੈਮੋਕਰੈਟਿਕ ਪਾਰਟੀ ਦੀ ਆਗੂ ਨੇ ਇਸ ਤੋਂ ਪਹਿਲਾਂ ਵੀ ਦੇਸ਼ ਦੀ ਜਿੰਮੇਵਾਰੀ ਸਾਂਭੀ ਸੀ ਤੇ ਸੱਤ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਸ ਵੇਲੇ ਬਜਟ ਨੂੰ ਲੈ ਕੇ ਸੋਸ਼ਲ ਡੈਮੋਕਰੈਟਿਕ ਪਾਰਟੀ ਤੇ ਭਾਈਵਾਲ ਪਾਰਟੀ ਵਿਚਾਲੇ ਵਿਵਾਦ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਦਾ ਗੱਠਜੋੜ ਟੁੱਟ ਗਿਆ ਸੀ।

ਮੁੜ 173 ਕਾਨੂੰਨਸਾਜ਼ਾਂ ਦੇ ਵਿਰੋਧ ਦੇ ਬਾਵਜੂਦ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ।

ਇਸ ਤੋਂ ਪਹਿਲਾਂ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਸੀ ਕਿ ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਬਣੀ।

ਸਵੀਡਨ ਵਿਚ ਇਸ ਕਦਮ ਨੂੰ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਸੀ ਪਰ ਮੈਗਡਾਲੀਨਾ ਨੇ ਕੱੁਝ ਹੀ ਘੰਟਿਆਂ ਬਾਅਦ ਅਸਤੀਫ਼ਾ ਦੇ ਦਿੱਤਾ।

ਇਸ ਤੋਂ ਪਹਿਲਾਂ ਐਂਡਰਸਨ ਨੇ ਇੱਕ ਵੋਟ ਨਾਲ ਬਹੁਮਤ ਚੋਣ ਜਿੱਤੀ ਸੀ ਪਰ ਉਸਦੀ ਸਹਿਯੋਗੀ ਗਰੀਨ ਪਾਰਟੀ ਦੇ ਪਿੱਛੇ ਹਟਣ ਕਾਰਨ ਉਨ੍ਹਾਂ ਦੀ ਗਠਜੋੜ ਸਰਕਾਰ ਦਾ ਬਜਟ ਪਾਸ ਨਾ ਹੋਇਆ ਤੇ ਜਿਸ ਕਾਰਨ ਉਨ੍ਹਾਂ ਨੂੰ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣਾ ਪਿਆ।

Spread the love