ਅਮਰੀਕਾ ਦੇ ਦੱਖਣੀ ਅਟਲਾਂਟਾ ‘ਚ ਸਥਿਤ ਕਲੇਟਨ ਕਾਊਂਟੀ ‘ਚ ਇਕ ਵਿਅਕਤੀ ਨੇ ਇਕ ਪੁਲਸ ਅਧਿਕਾਰੀ ਸਮੇਤ ਚਾਰ ਲੋਕਾਂ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ।

ਜਵਾਬੀ ਗੋਲੀਬਾਰੀ ‘ਚ ਪੁਲਸ ਨੇ ਬੰਦੂਕਧਾਰੀ ਨੂੰ ਢੇਰ ਕਰ ਦਿੱਤਾ।

ਜਾਰਜੀਆ ਜਾਂਚ ਬਿਊਰੋ (ਜੀ.ਬੀ.ਆਈ.) ਨੇ ਇਕ ਪ੍ਰੈੱਸ ਰਿਲੀਜ਼ ‘ਚ ਦੱਸਿਆ ਕਿ ਕਲੇਟਨ ਕਾਊਂਟੀ ਪੁਲਸ ਨੂੰ ਰੈਕਸ ‘ਚ ਸਥਿਤ ਇਕ ਘਰ ‘ਚ ਘਰੇਲੂ ਵਿਵਾਦ ਦੇ ਸੰਬੰਧ ‘ਚ ਐਮਰਜੈਂਸੀ ਸੇਵਾ ਨੰਬਰ 911 ‘ਤੇ ਫੋਨ ਆਇਆ।

ਕਲੇਟਨ ਕਾਊਂਟੀ ਦੇ ਪੁਲਸ ਮੁਖੀ ਕੇਵਿਨ ਰਾਬਟਰਸ ਨੇ ਦੱਸਿਆ ਕਿ ਬੱਚੇ ਦੀ ਹਾਲਾਤ ਨਾਜ਼ੁਕ ਹੈ ਪਰ ਉਸ ਦੀ ਸਥਿਤੀ ਸਥਿਰ ਹੈ।

ਉਧਰ ਦੂਸਰੇ ਪਾਸੇ ਖ਼ਬਰ ਮਿਸ਼ੀਗਨ ਤੋਂ ਹੈ ਜਿੱਥੇ ਇੱਕ ਸਕੂਲ ‘ਚ ਇਕ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ‘ਚ 3 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਅਧਿਆਪਕ ਸਮੇਤ 8 ਲੋਕ ਜ਼ਖਮੀ ਹੋ ਗਏ।

ਹਮਲਾਵਰ ਉਸੇ ਸਕੂਲ ਵਿੱਚ ਪੜ੍ਹਦਾ 15 ਸਾਲਾ ਵਿਦਿਆਰਥੀ ਸੀ।

ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਅਧਿਕਾਰੀ ਅੰਡਰਸ਼ੈਰਿਫ਼ ਮਾਈਕ ਮੈਕਕੇਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਕਸਫੋਰਡ ਸ਼ਹਿਰ ਦੇ ਆਕਸਫੋਰਡ ਹਾਈ ਸਕੂਲ ਵਿੱਚ 15 ਸਾਲਾਵਿਦਿਆਰਥੀ ਨੇ ਇਕ ਅਤਿ ਆਧੁਨਿਕ ਆਟੋਮੈਟਿਕ ਗੰਨ ਨਾਲ ਸਕੂਲ ‘ਚ ਅੰਨ੍ਹੇਵਾਹ ਗੋਲੀਆਂ ਚਲਾ ਕੇ 3 ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ ਮਾਰ ਦਿੱਤਾ ਅਤੇ ਇਕ ਸਕੂਲ ਅਧਿਆਪਕ ਸਮੇਤ 8 ਹੋਰਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ।

ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਅਨੁਸਾਰ ਹਮਲਾਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਸਕੂਲ ਵਿਚ ਗੰਨ ਕਿਵੇਂ ਲਿਆਂਦੀ।

ਸਕੂਲ ਵਿਚ ਕੁੱਲ 1700ਵਿਦਿਆਰਥੀ ਪੜ੍ਹਦੇ ਹਨ ।

Spread the love