ਮਿਆਂਮਾਰ ਦੀ ਅਦਾਲਤ ਨੇ ਆਂਗ ਸਾਨ ਸੂ ਕੀ ਦੇ ਮੁਕੱਦਮੇ ਵਿੱਚ ਇੱਕ ਵਾਧੂ ਗਵਾਹ ਵੱਲੋਂ ਗਵਾਹੀ ਦੀ ਆਗਿਆ ਦੇਣ ਲਈ ਆਪਣਾ ਫ਼ੈਸਲਾ ਅੱਗੇ ਪਾ ਦਿੱਤਾ ਹੈ।

ਇਸ ਸਬੰਧੀ ਇੱਕ ਕਾਨੂੰਨੀ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਬਚਾਅ ਪੱਖ ਦੀ ਇਸ ਦਲੀਲ ਨਾਲ ਸਹਿਮਤੀ ਪ੍ਰਗਟਾਈ ਕਿ ਇਸ ਵੱਲੋਂ ਇੱਕ ਡਾਕਟਰ ਨੂੰ ਗਵਾਹੀ ਦੇਣ ਲਈ ਆਗਿਆ ਦਿੱਤੀ ਜਾਵੇ, ਜੋ ਪਹਿਲਾਂ ਅਦਾਲਤ ਵਿੱਚ ਆਉਣ ਤੋਂ ਅਸਮਰੱਥ ਰਿਹਾ ਸੀ।

ਅਦਾਲਤ ਨੇ ਅੱਜ ਭੜਕਾਉਣ ਤੇ ਕਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ਾਂ ਸਬੰਧੀ ਫ਼ੈਸਲਾ ਸੁਣਾਉਣਾ ਸੀ ਪਰ ਹੁਣ ਜੱਜ ਨੇ 6 ਦਸੰਬਰ ਤੱਕ ਕਾਰਵਾਈ ਅੱਗੇ ਪਾ ਦਿੱਤੀ ਹੈ ਜਦੋਂ ਨਵੇਂ ਗਵਾਹ ਡਾ. ਜ਼ਾਅ ਮਾਇੰਟ ਮੌਂਗ ਗਵਾਹੀ ਦੇਣਗੇ।

ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫ਼ੈਸਲਾ ਕਦੋਂ ਆਵੇਗਾ।

ਚਰਚਾ ਹੈ ਕਿ ਸੂ ਕੀ ਖ਼ਿਲਾਫ਼ ਇਨ੍ਹਾਂ ਕੇਸਾਂ ਨੂੰ ਉਸ ਨੂੰ ਬਦਨਾਮ ਕਰਨ ਤੇ ਅਗਲੀਆਂ ਚੋਣਾਂ ਤੋਂ ਦੂਰ ਰੱਖਣ ਦੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ।

Spread the love