ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਤੋਂ ਕਈ ਦੇਸ਼ ਫਿਕਰਮੰਦ ਹਨ।

ਕਈ ਦੇਸ਼ਾਂ ਨੇ ਫਲਾਇਟਾਂ ਵੀ ਰੋਕ ਦਿੱਤੀਆਂ ਨੇ ਓਮੀਕਰੋਨ ਤੋਂ ਫ਼ਿਕਰਮੰਦ ਕੈਨੇਡਾ ਨੇ ਵੀ ਤਿੰੰਨ ਹੋਰ ਮੁਲਕਾਂ ਨਾਇਜੀਰੀਆ, ਮਲਾਵੀ ਤੇ ਮਿਸਰ ਦੇ ਨਾਗਰਿਕਾਂ ਦੇ ਦੇਸ਼ ਵਿੱਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ।

ਕੈਨੇਡਾ ਦੇ ਮੁੱਖ ਲੋਕ ਸਿਹਤ ਅਧਿਕਾਰੀ ਡਾ. ਥੈਰੇਸਾ ਟੈਮ ਨੇ ਕਿਹਾ ਕਿ ਕੈਨੇਡਾ ਵਿੱਚ ਹੁਣ ਤੱਕ ਮਿਲੇ ਓਮੀਕਰੋਨ ਦੇ ਸਾਰੇ ਕੇਸ ਨਾਇਜੀਰੀਆ ਤੋਂ ਆਏ ਹਨ, ਜਿੱਥੇ ਟੀਕਾਕਰਨ ਦੀ ਦਰ ਘੱਟ ਹੈ।

ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਨੇ ਵੀ ਕਰੋਨਾਵਾਇਰਸ ਦੇ ਇਸ ਨਵੇਂ ਸਰੂਪ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ।

ਇਸ ਦੌਰਾਨ ਜਾਪਾਨ ਨੇ ਸਾਰੀਆਂ ਕੌਮਾਂਤਰੀ ਏਅਰਲਾਈਨਾਂ ਨੂੰ ਜਾਪਾਨ ਆਉਣ ਵਾਲੀਆਂ ਉਡਾਣਾਂ ਲਈ ਦਸੰਬਰ ਦੇ ਅਖੀਰ ਤੱਕ ਸੀਟਾਂ ਦੀ ਰਿਜ਼ਰਵੇਸ਼ਨ ਕਰਨ ਤੋਂ ਰੋਕ ਦਿੱਤਾ ਹੈ।

ਉਧਰ ਜਾਪਾਨ ਨੇ ਓਮੀਕਰੋਨ ਦੇ ਦੋ ਕੇਸ ਰਿਪੋਰਟ ਹੋਣ ਮਗਰੋਂ ਆਪਣੀਆਂ ਸਰਹੱਦਾਂ ’ਤੇ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ ।

Spread the love