ਕਰੋਨਾ Omicron ਨਾਂਅ ਦੇ ਨਵੇਂ ਵੇਰੀਐਂਟ ਦੀ ਭਾਰਤ ‘ਚ ਵੀ ਦਸਤਕ ਹੋ ਚੁੱਕੀ ਹੈ।

ਦੇਸ਼ ਵਿੱਚ ਇਸ ਦੇ ਪਹਿਲੇ ਦੋ ਮਾਮਲੇ ਕਰਨਾਟਕ ਵਿੱਚ ਪਾਏ ਗਏ ਹਨ।

ਇਨ੍ਹਾਂ ਵਿੱਚੋਂ ਇੱਕ ਦੀ ਉਮਰ 46 ਸਾਲ ਅਤੇ ਦੂਜੇ ਦੀ ਉਮਰ 66 ਸਾਲ ਹੈ।

ਸਿਹਤ ਮੰਤਰਾਲੇ ਦੇ ਸਕੱਤਰ ਲਵ ਅਗਰਵਾਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਓਮਾਈਕਰੋਨ ਤੇਜ਼ੀ ਨਾਲ ਫੈਲਣ ਦੀ ਉਮੀਦ ਹੈ।

ਇਹ 5 ਗੁਣਾ ਜ਼ਿਆਦਾ ਛੂਤਕਾਰੀ ਹੋ ਸਕਦਾ ਹੈ। ਓਮਿਕਰੋਨ ਦੇ ਹੁਣ ਤੱਕ 29 ਦੇਸ਼ਾਂ ਵਿੱਚ 373 ਮਾਮਲੇ ਸਾਹਮਣੇ ਆਏ ਹਨ।

Spread the love