ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਅਫਗਾਨਿਸਤਾਨ ਨੂੰ 50,000 ਟਨ ਕਣਕ, ਦਵਾਈਆਂ ਅਤੇ ਮੈਡੀਕਲ ਉਪਕਰਨ ਯਕੀਨੀ ਤੌਰ ‘ਤੇ ਭੇਜਿਆ ਜਾਵੇਗਾ ਅਤੇ ਇਸ ਮਾਮਲੇ ‘ਚ ਪਾਕਿਸਤਾਨ ਨਾਲ ਗੱਲਬਾਤ ਜਾਰੀ ਹੈ।

ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਰਾਹਤ ਸਮੱਗਰੀ ਵਾਹਗਾ ਸਰਹੱਦ ਤੋਂ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਭੇਜੀ ਜਾਣੀ ਹੈ ਅਤੇ ਪਾਕਿਸਤਾਨ ਇਸ ਮਾਮਲੇ ‘ਚ ਕਈ ਸ਼ਰਤਾਂ ਲਗਾ ਰਿਹਾ ਹੈ।

ਪਾਕਿਸਤਾਨ ਕਹਿ ਰਿਹਾ ਹੈ ਕਿ ਪਾਕਿਸਤਾਨ ਦੇ ਟਰੱਕ ਇਹ ਮਾਲ ਵਾਹਗਾ ਬਾਰਡਰ ਤੋਂ ਲੈ ਕੇ ਜਾਣਗੇ।

ਭਾਰਤ ਇਸ ਲਈ ਤਿਆਰ ਨਹੀਂ ਹੈ।ਭਾਰਤ ‘ਚ ਇਸ ਮਾਮਲੇ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ- ਅਸੀਂ ਅਫਗਾਨਿਸਤਾਨ ਨੂੰ 50 ਹਜ਼ਾਰ ਟਨ ਕਣਕ, ਦਵਾਈਆਂ ਅਤੇ ਮੈਡੀਕਲ ਉਪਕਰਣ ਭੇਜਣਾ ਚਾਹੁੰਦੇ ਹਾਂ।

ਇਸ ਦੇ ਰਾਹ ਨੂੰ ਲੈ ਕੇ ਪਾਕਿਸਤਾਨ ਨਾਲ ਗੱਲਬਾਤ ਚੱਲ ਰਹੀ ਹੈ।

ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਇਹ ਮਨੁੱਖਤਾ ਦੇ ਆਧਾਰ ‘ਤੇ ਮਦਦ ਹੈ, ਇਸ ਲਈ ਇਸ ਮਾਮਲੇ ‘ਚ ਕੋਈ ਸ਼ਰਤਾਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ।

ਜੇਕਰ ਇਸ ਸਬੰਧੀ ਕੋਈ ਅੱਪਡੇਟ ਹੈ ਤਾਂ ਅਸੀਂ ਮੀਡੀਆ ਨੂੰ ਦੱਸਾਂਗੇ।ਚਰਚਾ ਹੈ ਕਿ ਪਾਕਿਸਤਾਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਪਾਕਿਸਤਾਨ ਤੋਂ ਟਰੱਕ ਗਏ ਤਾਂ ਟਰੱਕਾਂ ‘ਤੇ ਪਾਕਿਸਤਾਨ ਦਾ ਝੰਡਾ ਹੋਵੇਗਾ।

ਭਾਵ ਅਫਗਾਨਿਸਤਾਨ ਦੇ ਲੋਕਾਂ ‘ਚ ਇਸ ਗੱਲ ਦਾ ਪ੍ਰਭਾਵ ਜਾਵੇਗਾ ਕਿ ਉਨ੍ਹਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਪਾਕਿਸਤਾਨ ਕਣਕ ਅਤੇ ਦਵਾਈਆਂ ਭੇਜ ਰਿਹਾ ਹੈ।

Spread the love