ਨਵੀਂ ਦਿੱਲੀ, 03 ਦਸੰਬਰ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਹਿਲੀ ਰੇਲਗੱਡੀ ਅੱਜ ਸ਼ਾਮ ਨੂੰ ਦਿੱਲੀ ਤੋਂ ਅਯੁੱਧਿਆ ਲਈ ਰਵਾਨਾ ਹੋਵੇਗੀ।

ਯੋਜਨਾ ਮੁਤਾਬਕ ਦਿੱਲੀ ਦੇ ਬਜ਼ੁਰਗ ਇੱਕ ਸੇਵਾਦਾਰ ਨਾਲ ਇਸ ਯਾਤਰਾ ‘ਤੇ ਜਾ ਸਕਣਗੇ। ਇਸ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਟਵੀਟ ਕਰਕੇ ਦਿੱਤੀ ਹੈ।

ਕੇਜਰੀਵਾਲ ਨੇ ਟਵੀਟ ‘ਚ ਲਿਖਿਆ, ‘ਅੱਜ ਸ਼ਾਮ 7.00 ਵਜੇ ਪਹਿਲੀ ਰੇਲਗੱਡੀ ਸਾਡੇ ਦਿੱਲੀ ਦੇ ਬਜ਼ੁਰਗਾਂ ਨੂੰ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਵਾਉਣ ਲਈ ਅਯੁੱਧਿਆ ਜੀ ਲਈ ਰਵਾਨਾ ਹੋਵੇਗੀ। ਮੈਂ ਉਨ੍ਹਾਂ ਨੂੰ ਵਿਦਾ ਕਰਨ ਲਈ ਆਪ ਸਟੇਸ਼ਨ ‘ਤੇ ਜਾਵਾਂਗਾ। ਅਯੁੱਧਿਆ ਜੀ ਤੋਂ ਪਰਤਣ ਤੋਂ ਬਾਅਦ ਮੇਰੀ ਇੱਛਾ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਦਰਸ਼ਨ ਕਰਾਵਾਂ। ਇਹ ਇੰਨੀ ਜਲਦੀ ਸੰਭਵ ਹੋ ਜਾਵੇਗਾ, ਮੈਂ ਸੋਚਿਆ ਨਹੀਂ ਸੀ।

Spread the love