ਨਵੀਂ ਦਿੱਲੀ, 03 ਦਸੰਬਰ

ਬਿਹਾਰ ਦੀ ਸ਼੍ਰੇਅਸੀ ਸਿੰਘ (Shreyasi-Singh) ਨੇ ਨੈਸ਼ਨਲ ਸ਼ੂਟਿੰਗ (ਸ਼ਾਟਗਨ) ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜੇ ਸਾਲ ਮਹਿਲਾ ਟਰੈਪ ਈਵੈਂਟ ਜਿੱਤਿਆ।

ਇਹ 30 ਸਾਲਾ ਸ਼੍ਰੇਅਸੀ ਦਾ ਕੁੱਲ 5ਵਾਂ ਵਿਅਕਤੀਗਤ ਰਾਸ਼ਟਰੀ ਖਿਤਾਬ ਹੈ। ਮੌਜੂਦਾ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸ਼੍ਰੇਅਸੀ ਫਾਈਨਲ ਵਿੱਚ 34 ਅੰਕਾਂ ਨਾਲ ਜੇਤੂ ਰਹੀ।

ਮੱਧ ਪ੍ਰਦੇਸ਼ ਦੀ ਪ੍ਰਗਤੀ ਦੂਬੇ (31) ਅਤੇ ਓਐਨਜੀਸੀ ਦੀ ਸ਼ਗੁਨ ਚੌਧਰੀ (27) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀ। ਜੂਨੀਅਰ ਟਰੈਪ ਵਿੱਚ ਦਿੱਲੀ ਦੀ ਆਦਿਆ ਤ੍ਰਿਪਾਠੀ (38) ਨੇ ਰਾਜ ਦੀ ਦਿਵਿਆ ਸਿੰਘ (36) ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਵਿਆ ਤ੍ਰਿਪਾਠੀ (28) ਤੀਜੇ ਸਥਾਨ ‘ਤੇ ਰਹੀ।

Spread the love