ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ‘ਚ ਖੁਲਾਸਾ ਕੀਤਾ ਹੈ ਕਿ ਇਰਾਕ ’ਚ ਜੂਨ, 2014 ’ਚ ਮੋਸੁਲ ’ਚ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਨੇ ਜੰਗ ਵੇਲੇ ਬੰਦੀ ਬਣਾਏ ਲੋਕਾਂ ਨੂੰ ਤਸੀਹੇ ਦੇਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।

ਸੰਸਥਾ ਤਸੀਹੇ ਦੇਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ।

ਸੰਯੁਕਤ ਰਾਸ਼ਟਰ ਦੇ ਇਕ ਦਲ ਦੇ ਮੁਖੀ ਨੇ ਕਿਹਾ ਕਿ ਇੱਥੇ ਕੈਦ ਘੱਟੋ ਘੱਟ ਇਕ ਹਜ਼ਾਰ ਸ਼ੀਆ ਮੁਸਲਮਾਨਾਂ ਨੂੰ ਲੜੀਬੱਧ ਤਰੀਕੇ ਨਾਲ ਮਾਰ ਦਿੱਤਾ ਗਿਆ ਸੀ।

ਕ੍ਰਿਸ਼ਚੀਅਨ ਰਿਚਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਦੱਸਿਆ ਕਿ ਬਦੁਸ਼ ਸੈਂਟਰਲ ਜੇਲ੍ਹ ’ਚ ਕੈਦੀਆਂ ਦੀਆਂ ਸਮੂਹਿਕ ਕਬਰਾਂ ’ਚ ਇਸ ਗੱਲ ਦੇ ਸਬੂਤ ਮਿਲੇ ਹਨ।

ਪੀੜਤਾਂ ਦੇ ਪਥਰਾਟਾਂ ਦੀ ਪੜਤਾਲ ਤੋਂ ਇਹ ਗੱਲ ਸਾਬਿਤ ਹੋਈ ਹੈ।

ਜਦਕਿ ਉੱਥੋਂ ਜਿਊਂਦੇ ਬਚ ਨਿਕਲੇ ਲੋਕਾਂ ਮੁਤਾਬਕ ਇਸ ਸਾਲ 10 ਜੂਨ ਦੀ ਸਵੇਰ ਨੂੰ ਆਈਐੱਸ ਦੇ ਸੀਨੀਅਰ ਮੈਂਬਰਾਂ ਨੇ ਹਮਲਾ ਕੀਤਾ ਸੀ।

ਬੰਦੀ ਬਣਾ ਕੇ ਲਿਆਂਦੇ ਗਏ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੱਖ ਰੱਖਿਆ ਗਿਆ ਸੀ ਤੇ ਘੱਟੋ ਘੱਟ ਇਕ ਹਜ਼ਾਰ ਸ਼ੀਆ ਕੈਦੀਆਂ ਦੀ ਲੜੀਬੱਧ ਤਰੀਕੇ ਨਾਲ ਹੱਤਿਆ ਕੀਤੀ ਗਈ ਸੀ।

Spread the love