ਕਰੋਨਾ ਦੇ ਨਵੇਂ ਵੇਰੀਏਂਟ ‘ਤੇ ਕਾਬੂ ਪਾਉਣ ਲਈ ਦੇਸ਼ ਸਖ਼ਤ ਪ੍ਰਬੰਧ ਕਰ ਰਹੇ ਨੇ।

ਖ਼ਬਰ ਇਟਲੀ ਤੋਂ ਹੈ ਜਿੱਥੇ ਸਰਕਾਰ ਕੋਵਿਡ-19 ਨੂੰ ਰੋਕਣ ਲਈ ਤਿਆਰ ਕੀਤੀ ਐਂਟੀ ਕੋਵਿਡ ਵੈਕਸੀਨ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ‘ਤੇ ਸ਼ੁਰੂ ਕਰਨ ਜਾ ਰਹੀ ਹੈ ।

ਇਟਲੀ ਦੀ ਨੈਸ਼ਨਲ ਦਵਾਈਆਂ ਦੀ ਏਜੰਸੀ ਨੇ ਇਸ ਉਮਰ ਵਰਗ ‘ਚ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਛੋਟੇ ਬੱਚਿਆਂ ਨੂੰ ਖੁਰਾਕ ਦਾ ਤੀਜਾ ਹਿੱਸਾ ਮਿਲੇਗਾ ਜੋ ਬਾਲਗਾਂ ਨੂੰ ਮਿਲ ਰਿਹਾ ਹੈ ।

ਦੋ ਖੁਰਾਕਾਂ ਦੇ ਰੂਪ ਵਿਚ ਇਕ ਤੋਂ ਤਿੰਨ ਹਫ਼ਤਿਆਂ ਬਾਅਦ ਐਂਟੀ ਕੋਵਿਡ ਵੈਕਸੀਨ ਲਗਵਾਈ ਜਾਵੇਗੀ।

ਦੱਸ ਦੇਈਏ ਕਿ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਇਟਲੀ ‘ਚ ਵੱਡੀ ਗਿਣਤੀ ‘ਚ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਇਟਾਲੀਅਨ ਮੈਡੀਸਨ ਏਜੰਸੀ ਏ.ਆਈ.ਐਫ.ਏ. ਨੇ ਯੂਰਪੀਅਨ ਮੈਡੀਸਨ ਏਜੰਸੀ (ਈ.ਐਮ.ਏ.) ਦੁਆਰਾ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਝੰਡੀ ਦਿੱਤੀ ਹੈ ।

ਦੱਸਣਯੋਗ ਹੈ ਕਿ ਇਸ ਟੀਕਾਕਰਨ ਦੀ ਸ਼ੁਰੂਆਤ ਕ੍ਰਿਸਮਸ ਤੋਂ ਪਹਿਲਾਂ ਹੋਵੇਗੀ।

ਸਰਕਾਰ ਚਾਹੁੰਦੀ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਸਰਕਾਰ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਵੇ।

Spread the love