ਰੂਸ-ਯੂਕਰੇਨ ਸਰਹੱਦ ‘ਤੇ ਤਣਾਅ ਜਾਰੀ ਹੈ।

ਇਸ ਦੌਰਾਨ ਅਮਰੀਕੀ ਖੁਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਰੂਸ 2022 ਦੀ ਸ਼ੁਰੂਆਤ ‘ਚ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ।

ਇਸ ਹਮਲੇ ਵਿੱਚ ਰੂਸ ਦੇ 175,000 ਸੈਨਿਕਾਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ।ਸਮਾਚਾਰ ਏਜੰਸੀ ਏਪੀ ਦੇ ਅਨੁਸਾਰ, ਰੂਸੀ ਸੈਨਿਕਾਂ ਦਾ ਅੱਧਾ ਹਿੱਸਾ ਯੂਕਰੇਨ ਦੀ ਸਰਹੱਦ ‘ਤੇ ਪਹਿਲਾਂ ਹੀ ਤਾਇਨਾਤ ਕੀਤਾ ਜਾ ਚੁੱਕਾ ਹੈ।

ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਰੂਸ ਦੇ ਇਸ ਸਮੇਂ ਸਰਹੱਦ ‘ਤੇ 94,300 ਫੌਜੀ ਤਾਇਨਾਤ ਹਨ ਅਤੇ ਅਗਲੇ ਸਾਲ ਜਨਵਰੀ ‘ਚ ਫੌਜਾਂ ਦੀ ਗਿਣਤੀ ‘ਚ ਵੱਡਾ ਵਾਧਾ ਹੋ ਸਕਦਾ ਹੈ।

ਪੁਤਿਨ-ਬਾਇਡਨ ਦੀ ਮੁਲਾਕਾਤ ਵੀ ਹੋਣ ਜਾ ਰਹੀ ਹੈ।

ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਏ ਪਰ ਖੁਫ਼ੀਆ ਏਜੰਸੀ ਦੀ ਇਸ ਰਿਪੋਰਟ ਤੋਂ ਬਾਅਦ ਚਿੰਤਾ ਵਧੀ ਹੋਈ ਹੈ।

ਉਧਰ ਰਾਸ਼ਟਰਪਤੀ ਪੁਤਿਨ ਅਗਲੇ ਹਫ਼ਤੇ ਇੱਕ ਵਰਚੁਅਲ ਮੀਟਿੰਗ ਰਾਹੀਂ ਅਮਰੀਕੀ ਰਾਸ਼ਟਰਪਤੀ ਨਾਲ ਗੱਲ ਕਰਨਗੇ।

ਇਸ ਦੌਰਾਨ ਯੂਕਰੇਨ ਮੁੱਦੇ ‘ਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਬੈਠਕ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਅਮਰੀਕੀ ਖੁਫੀਆ ਏਜੰਸੀ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਵਾਰ ਹਮਲੇ ਦੀ ਧਮਕੀ ਦਿੱਤੀ ਜਾ ਚੁੱਕੀ ਹੈ।

Spread the love