ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਚੀਨ ਨੂੰ ਲੈ ਕੇ ਵੱਡੀਆਂ ਗੱਲਾਂ ਕਹੀਆਂ ਨੇ।

ਆਸਟਿਨ ਨੇ ਕਿਹਾ ਕਿ ਚੀਨ ਵੱਲੋਂ ਹਾਈਪਰਸੌਨਿਕ ਹਥਿਆਰਾਂ ਲਈ ਕੀਤੀ ਜਾ ਰਹੀ ਭੱਜ-ਦੌੜ ਖੇਤਰ ਵਿਚ ਤਣਾਅ ਵਧਾ ਰਹੀ ਹੈ।

ਉਨ੍ਹਾਂ ਕਿਹਾ ਕਿ ਚੀਨ ਵੱਲੋਂ ਪੇਸ਼ ਸੰਭਾਵੀ ਖ਼ਤਰਿਆਂ ਦੇ ਟਾਕਰੇ ਲਈ ਅਮਰੀਕਾ ਆਪਣੀ ਸਮਰੱਥਾ ਨੂੰ ਬਰਕਰਾਰ ਰੱਖੇਗਾ।

ਆਸਟਿਨ ਨੇ ਇਹ ਟਿੱਪਣੀਆਂ ਸਿਓਲ ਵਿਚ ਕੀਤੀਆਂ ਹਨ।

ਇਨ੍ਹਾਂ ਟਿੱਪਣੀਆਂ ਤੋਂ ਬਾਅਦ ਚੀਨ ਦੀ ਪ੍ਰਤੀਕਿਿਰਆ ਸਾਹਮਣੇ ਨਹੀਂ ਆਈ ਇਸ ਤੋਂ ਪਹਿਲਾਂ ਉੱਥੇ ਉਨ੍ਹਾਂ ਆਪਣੇ ਦੱਖਣੀ ਕੋਰਿਆਈ ਹਮਰੁਤਬਾ ਨਾਲ ਗੱਲਬਾਤ ਕੀਤੀ।

ਹਾਲਾਂਕਿ ਕਿਆਸ ਲਗਾਏ ਜਾ ਰਹੇ ਨੇ ਇਹ ਸਾਲਾਨਾ ਸੁਰੱਖਿਆ ਸੰਵਾਦ ਚੀਨ ਤੇ ਉੱਤਰੀ ਕੋਰੀਆ ਤੋਂ ਮਿਲ ਰਹੀਆਂ ਚੁਣੌਤੀਆਂ ਤੇ ਹੋਰ ਮੁੱਦਿਆਂ ਉਤੇ ਕੇਂਦਰਿਤ ਸੀ।

ਰਿਪੋਰਟਾਂ ਮੁਤਾਬਕ ਚੀਨ ਨੇ ਜੁਲਾਈ ਵਿਚ ਹਾਈਪਰਸੌਨਿਕ ਹਥਿਆਰ ਦਾ ਪ੍ਰੀਖਣ ਕੀਤਾ ਹੈ।

Spread the love