ਮਿਆਂਮਾਰ ਦੀ ਵਿਸ਼ੇਸ਼ ਅਦਾਲਤ ਨੇ ਦੇਸ਼ ਦੀ ਗੱਦੀਓਂ ਲਾਹੀ ਆਗੂ ਆਂਗ ਸਾਂ ਸੂ ਕੀ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਸਜ਼ਾ ਕਰੋਨਾ ਵਾਇਰਸ ਪਾਬੰਦੀਆਂ ਦੇ ਉਲੰਘਣ ਅਤੇ ਲੋਕਾਂ ਨੂੰ ਭੜਕਾਉਣ ਦੇ ਜੁਰਮ ਵਿੱਚ ਸੁਣਾਈ ਹੈ। ਲੰਬੇ ਸਮੇਂ ਤੋਂ ਹਿਰਾਸਤ ‘ਚ ਰੱਖੀ ਆਂਗ ਸਾਂ ਖਿਲਾਫ਼ ਇਹ ਪਹਿਲੀ ਕਾਰਵਾਈ ਹੈ।

ਮਿਆਂਮਾਰ ਦੇ ਫੌਜੀ ਸ਼ਾਸਕਾਂ ਨੇ ਇਸ ਸਾਲ ਪਹਿਲੀ ਫਰਵਰੀ ਨੂੰ ਨੋਬੇਲ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੈਸੀ ਪਾਰਟੀ ਨੂੰ ਸੱਤਾ ’ਚੋਂ ਲਾਂਭੇ ਕਰ ਦਿੱਤਾ ਸੀ।

ਸ੍ਰੀਮਤੀ ਸੂ ਕੀ ‘ਤੇ ਕੁੱਲ 11 ਦੋਸ਼ ਹਨ, ਜਿਨ੍ਹਾਂ ਦੀ ਵਿਆਪਕ ਤੌਰ ‘ਤੇ ਬੇਇਨਸਾਫ਼ੀ ਵਜੋਂ ਨਿੰਦਾ ਕੀਤੀ ਗਈ ਹੈ ਹਾਲਾਂਕਿ ਸੂ ਕੀ ਨੇ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਉਹ ਫਰਵਰੀ ਵਿੱਚ ਇੱਕ ਫੌਜੀ ਤਖਤਾਪਲਟ ਤੋਂ ਬਾਅਦ ਘਰ ਵਿੱਚ ਨਜ਼ਰਬੰਦ ਹੈ ਜਿਸਨੇ ਉਸਦੀ ਚੁਣੀ ਹੋਈ ਨਾਗਰਿਕ ਸਰਕਾਰ ਨੂੰ ਡੇਗ ਦਿੱਤਾ ਸੀ।

ਇਹ ਸਪੱਸ਼ਟ ਨਹੀਂ ਹੈ ਕਿ ਸੂ ਕੀ ਨੂੰ ਕਦੋਂ ਤੱਕ ਜੇਲ ਵਿੱਚ ਰੱਖਿਆ ਜਾਵੇਗਾ।

ਸਾਬਕਾ ਰਾਸ਼ਟਰਪਤੀ ਅਤੇ ਸ਼੍ਰੀਮਤੀ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦੀ ਸਹਿਯੋਗੀ ਨੂੰ ਨੂੰ ਇਨ੍ਹਾਂ ਦੋਸ਼ਾਂ ਤਹਿਤ ਚਾਰ ਸਾਲ ਲਈ ਜੇਲ ਭੇਜ ਦਿੱਤਾ ਗਿਆ।

Spread the love