ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੂਤਿਨ ਭਾਰਤ ਦੇ ਦੌਰੇ ‘ਤੇ ਹਨ।

ਅੱਜ ਸਵੇਰੇ ਭਾਰਤ ਆਏ ਰਾਸ਼ਟਰਪਤੀ ਨੇ ਭਾਰਤ ਨਾਲ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ।

ਹਾਂਲਾਂਕਿ ਸਮਝੌਤੇ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦਰਮਿਆਨ ਹੋਏ।

ਭਾਰਤ ਅਤੇ ਰੂਸ ਵਿਚਾਲੇ ਏਕੇ-203 ਰਾਈਫਲ ਲਈ 5100 ਕਰੋੜ ਰੁਪਏ ਦਾ ਰੱਖਿਆ ਸਮਝੌਤਾ ਹੋਇਆ ਹੈ।

ਰੂਸ ਦੀ ਏਕੇ-203 ਰਾਈਫਲ ਦੁਨੀਆ ਦੀ ਸਭ ਤੋਂ ਘਾਤਕ ਤੇ ਸਭ ਤੋਂ ਸਫਲ ਰਾਈਫਲਾਂ ਵਿੱਚੋਂ ਇੱਕ ਹੈ।

ਲੰਬੇ ਸਮੇਂ ਇਸ ਸੌਦੇ ਨੂੰ ਲੈ ਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ।

ਇਸ ਸੌਦੇ ਤਹਿਤ ਭਾਰਤੀ ਫੌਜ ਤੇ ਅਰਧ ਸੈਨਿਕ ਬਲਾਂ ਲਈ ਅਮੇਠੀ ਦੀ ਫੈਕਟਰੀ ਵਿੱਚ 7.5 ਲੱਖ ਰਾਈਫਲਾਂ ਬਣਾਈਆਂ ਜਾਣਗੀਆਂ।

ਇਹ ਰਾਈਫਲਾਂ ਫੌਜ ਵਿੱਚ ਭਾਰਤ ਦੀ ਸਵਦੇਸ਼ੀ ਰਾਈਫਲ ਇੰਸਾਸ ਦੀ ਥਾਂ ਲੈਣਗੀਆਂ।

ਇਨਸਾਸ ਨੂੰ 1990 ਦੇ ਦਹਾਕੇ ਵਿੱਚ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ।

ਇੰਸਾਸ ਰਾਈਫਲ ਡੀਆਰਡੀਓ ਵੱਲੋਂ ਬਣਾਈ ਗਈ ਸੀ।

ਕਈ ਸਾਲਾਂ ਤੋਂ, ਭਾਰਤੀ ਫੌਜ ਅਤੇ ਅਰਧ ਸੈਨਿਕ ਬਲ ਇੰਸਾਸ ਰਾਈਫਲ ਦਾ ਬਦਲ ਲੱਭ ਰਹੇ ਸਨ।

ਇਸ ਸਮਝੌਤੇ ਨਾਲ ਦੇਸ਼ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤੀ ਮਿਲੇਗੀ।

Spread the love