ਇੰਡੋਨੇਸ਼ੀਆ ਦੀ ਸੰਘਣੀ ਆਬਾਦੀ ਵਾਲੇ ਦੀਪ ਜਾਵਾ ਵਿਚ ਜਵਾਲਾਮੁਖੀ ਫਟ ਗਿਆ।

ਜਵਾਲਾਮੁਖੀ ਫਟਣ ਨਾਲ 14 ਲੋਕਾਂ ਦੀ ਮੌਤ ਹੋ ਗਈ।ਇਸ ਘਟਨਾ ‘ਚ 9 ਲੋਕ ਲਾਪਾਤਾ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰਬੀ ਜਾਵਾ ਪ੍ਰਾਂਤ ਦੇ ਲੂਮਾਗੰਜ ਜ਼ਿਲ੍ਹੇ ਵਿਚ ਸੈਮੇਰੂ ਪਹਾੜ ਵਿਚ ਜਵਾਲਾਮੁਖੀ ਫਟਣ ’ਤੇ ਅਸਮਾਨ ਵਿਚ (12,000 ਮੀਟਰ) 40,000 ਫੁੱਟ ਦੀ ਉਚਾਈ ’ਤੇ ਰਾਖ ਦੀ ਮੋਟੀ ਪਰਤ ਵਿਛ ਗਈ ਅਤੇ ਗੈਸ ਤੇ ਲਾਵਾ ਵਗਦਾ ਹੋਇਆ ਹੇਠਲੀਆਂ ਥਾਵਾਂ ਤੱਕ ਪਹੁੰਚ ਗਿਆ।

ਇਸ ਘਟਨਾ ਨਾਲ ਕਈ ਪਿੰਡ ਪ੍ਰਭਾਵਿਤ ਹੋਏ ਹਨ।ਜਿਓਲੌਜੀਕਲ ਸਰਵੇਖਣ ਕੇਂਦਰ ਦੇ ਮੁਖੀ ਨੇ ਦੱਸਿਆ ਕਿ ਤੂਫ਼ਾਨ ਤੇ ਕਈ ਦਿਨਾਂ ਤੱਕ ਮੀਂਹ ਪੈਣ ਕਾਰਨ 3676 ਮੀਟਰ ਦੀ ਉਚਾਈ ’ਤੇ ਪੈਂਦੇ ਸੈਮੇਰੂ ਪਹਾੜ ਉੱਤੇ ਜਵਾਲਾਮੁਖੀ ਫਟਿਆ।

ਉਨ੍ਹਾਂ ਕਿਹਾ ਕਿ ਘੱਟੋ-ਘੱਟ ਦੋ ਵਾਰ ਗੈਸ ਤੇ ਲਾਵਾ ਵਗ ਕੇ 800 ਮੀਟਰ (2624 ਫੁੱਟ) ਦੂਰ ਨਦੀ ਤੱਕ ਪਹੁੰਚ ਗਿਆ।ਹੁਣ ਤੱਕ ਸੈਂਕੜੇ ਲੋਕਾਂ ਨੂੰ ਅਸਥਾਈ ਆਸਰਾ ਕੇਂਦਰਾਂ ਵਿਚ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਸਥਿਤੀ ‘ਤੇ ਨਜ਼ਰ ਰੱਖੀ ਰੱਖੀ ਜਾ ਰਹੀ ਹੈ।

Spread the love