ਕਈ ਦੇਸ਼ਾਂ ‘ਚ ਕਰੋਨਾ ਦੇ ਨਵੇਂ ਵੇਰੀਏਂਟ ਦੇ ਮਾਮਲੇ ਵਧਦੇ ਜਾ ਰਹੇ ਨੇ।ਅਲਬਰਟਾ ਸੂਬੇ ਦੀ ਸਿਹਤ ਵਿਭਾਗ ਦੀ ਮੁਖੀ ਡਾਕਟਰ ਡੀਨਾ ਨੇ ਨਵੇਂ ਓਮੀਕਰੋਨ ਕੋਵਿਡ-19 ਵੈਰੀਐਂਟ ਦੇ 12 ਕੇਸਾਂ ਦੀ ਪੁਸ਼ਟੀ ਕੀਤੀ ਹੈ।

ਡਾਕਟਰ ਡੀਨਾ ਨੇ ਦੱਸਿਆ ਕਿ ਅਲਬਰਟਾ ਵਿੱਚ 8 ਨਵੇਂ ਕੇਸ ਪਾਏ ਗਏ ਹਨ।

ਉਨ੍ਹਾਂ ਕਿਹਾ 11 ਕੇਸ ਅਲਬਰਟਾ ਤੋਂ ਬਾਹਰੋਂ ਆਏ ਲੋਕਾਂ ਵਿਚੋਂ ਪਾਏ ਗਏ ਹਨ,ਜਦਕਿ ਇਕ ਕੇਸ ਘਰਾਂ ਵਿਚ ਮਿਲਣ ਵਾਲੇ ਲੋਕਾਂ ਵਿਚੋਂ ਸਾਹਮਣੇ ਆਇਆ ਹੈ।

ਡਾਕਟਰ ਡੀਨਾ ਹਿੰਸਾ ਨੇ ਇਹ ਜਾਣਕਾਰੀ ਆਪਣੇ ਟਵਿੱਟਰ ‘ਤੇ ਪ੍ਰਕਾਸ਼ਿਤ ਕੀਤੀ ਹੈ।ਦੱਸ ਦੇਈਏ ਕਿ ਕੈਨੇਡਾ ਦੇ ਕਈ ਸ਼ਹਿਰਾਂ ‘ਚ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ।

Spread the love