ਕਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਪੂਰੀ ਦੁਨੀਆ ‘ਚ ਹੌਲੀ-ਹੌਲੀ ਆਪਣੇ ਪੈਰ ਪਸਾਰ ਰਿਹਾ ਹੈ।

ਭਾਰਤ ‘ਚ ਵੀ ਦਸਤਕ ਦੇ ਚੁੱਕਾ ਹੈ।

ਇੱਥੇ ਇਸ ਵੇਰੀਐਂਟ ਦੇ ਚਾਰ ਕੇਸ ਸਾਹਮਣੇ ਆਏ ਹਨ।

ਇਸ ਵੇਰੀਐਂਟ ਨੇ ਇੰਗਲੈਂਡ ‘ਚ ਵੀ ਕਹਿਰ ਮਚਾ ਦਿੱਤੀ ਹੈ।

ਹਾਲਾਂਕਿ ਕੋਰੋਨਾ ਵਾਇਰਸ ਦੀ ਲਾਗ ਦੇ 99 ਪ੍ਰਤੀਸ਼ਤ ਤੋਂ ਵੱਧ ਮਾਮਲੇ ਅਜੇ ਵੀ ‘ਡੈਲਟਾ’ ਵੇਰੀਐਂਟ ਨਾਲ ਸਬੰਧਤ ਹਨ, ਜਦੋਂ ਕਿ ‘ਓਮੀਕਰੋਨ’ ਦੇ 75 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 104 ਹੋ ਗਈ ਹੈ।

ਉਧਰ ਦੱਖਣੀ ਅਫਰੀਕਾ ਵਿੱਚ ਓਮਿਕਰੋਨ ਦੇ ਮਾਮਲੇ 5 ਗੁਣਾ ਤੇਜ਼ੀ ਨਾਲ ਵੱਧ ਰਹੇ ਹਨ।

ਰਾਸ਼ਟਰਪਤੀ ਰਾਮਾਫੋਸਾ ਨੇ ਦੱਸਿਆ ਕਿ ਪਿਛਲੇ ਹਫਤੇ ਓਮਿਕਰੋਨ ਦੇ ਰੋਜ਼ਾਨਾ ਸੰਕਰਮਣ 5 ਗੁਣਾ ਤੇਜ਼ੀ ਨਾਲ ਵਧੇ ਹਨ।

ਉਨ੍ਹਾਂ ਕਿਹਾ ਕਿ ਹੁਣ ਦੱਖਣੀ ਅਫਰੀਕਾ ਵਿੱਚ ਕੋਰੋਨਾ ਟੈਸਟ ਦੇ ਇੱਕ ਚੌਥਾਈ ਨਤੀਜੇ ਪਾਜ਼ੀਟਵ ਆ ਰਹੇ ਹਨ।

ਦੋ ਹਫ਼ਤੇ ਪਹਿਲਾਂ, ਸਿਰਫ 2% ਕੇਸ ਹੋਏ ਸਨ। ਦੱ

ਸ ਦੇਈਏ ਕਿ ਦੱਖਣੀ ਅਫਰੀਕਾ ਓਮਿਕਰੋਨ ਕਾਰਨ ਕੋਰੋਨਾ ਦੀ ਚੌਥੀ ਲਹਿਰ ਸ਼ੁਰੂ ਹੋ ਗਈ ਜਿਸ ਕਰਕੇ ਇਲਾਜ ਦੇ ਹਿਸਾਬ ਨਾਲ ਹਸਪਤਾਲ ਤਿਆਰ ਕੀਤੇ ਜਾ ਰਹੇ ਹਨ।

ਸਕਾਟਲੈਂਡ ‘ਚ 16 ਹੋਰ ਕੇਸਾਂ ਦੇ ਆਉਣ ਨਾਲ ਨਵੇਂ ਰੂਪ ਨਾਲ ਸਬੰਧਤ ਕੇਸਾਂ ਦੀ ਗਿਣਤੀ 29 ਹੋ ਗਈ ਹੈ।

ਵੇਲਜ਼ ‘ਚ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਯੂਕੇ ‘ਚ ਓਮੀਕਰੋਨ ਵੇਰੀਐਂਟ ਨਾਲ ਸਬੰਧਤ ਕੇਸਾਂ ਦੀ ਕੁੱਲ ਗਿਣਤੀ 134 ਹੈ।

Spread the love