ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਦੀਆਂ ਸਰਕਾਰਾਂ ਪਾਬੰਦੀਆਂ ਲਗਾ ਰਹੀਆਂ ਨੇ।

ਬੈਲਜੀਅਮ ਵਿੱਚ ਵੀ ਸਰਕਾਰ ਨੇ ਨਵੀਂਆਂ ਪਾਬੰਦੀਆਂ ਲਗਾਈਆਂ ਤਾਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਦਰਅਸਲ ਇਹ ਪਾਬੰਦੀਆਂ ਉੱਥੋਂ ਦੇ ਲੋਕਾਂ ਨੂੰ ਰਾਸ ਨਹੀਂ ਆ ਰਹੀਆਂ ।

ਇਸ ਦੌਰਾਨ ਲੋਕਾਂ ਨੇ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ਵਿਚ ਕੋਰੋਨਾ ਦੀਆਂ ਪਾਬੰਦੀਆਂ ਖ਼ਿਲਾਫ਼ ਲੋਕਾਂ ਨੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ।

ਇਸ ਦੌਰਾਨ ਸ਼ਾਂਤੀ ਨਾਲ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਅਚਾਨਕ ਹਿੰਸਾ ਵਿਚ ਬਦਲ ਗਿਆ ਅਤੇ ਲੋਕਾਂ ਨੇ ਕਾਫੀ ਭੰਨਤੋੜ ਕੀਤੀ ।

ਕੋਰੋਨਾ ਦੀ ਤੀਸਰੀ ਲਹਿਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਯੂਰਪ ਦੇ ਕਈ ਦੇਸ਼ ਫਿਰ ਤੋਂ ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰ ਰਹੇ ਹਨ ।

ਅਸਲ ਵਿਚ ਲੋਕ ਸਰਕਾਰ ਦੀਆਂ ਨਵੀਂ ਪਾਬੰਦੀਆਂ ਤੋਂ ਕਾਫੀ ਨਾਰਾਜ਼ ਹਨ ਤੇ ਇਸ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ।

ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ‘ਤੇ ਜ਼ਬਰਦਸਤੀ ਨਵੇਂ ਕਾਨੂੰਨ ਥੋਪ ਰਹੀ ਹੈ ।

ਇਹ ਲੋਕ ਬਾਰ ਅਤੇ ਰੈਸਟੋਰੈਂਟਾਂ ਵਿਚ ਜਾਣ ਲਈ ਕੋਵਿਡ ਪਾਸ ਦਿਖਾਏ ਜਾਣ ਨੂੰ ਤਾਨਾਸ਼ਾਹੀ ਕਰਾਰ ਦੇ ਰਹੇ ਹਨ ।

ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦਾ ਯਤਨ ਵੀ ਕੀਤਾ ਪਰ ਦੇਖਦੇ ਹੀ ਦੇਖਦੇ ਹਿੰਸਾ ਵਧਦੀ ਗਈ।

Spread the love