ਜਪਾਨ ਵੱਲੋਂ ਪਰਲ ਹਾਰਬਰ ’ਤੇ ਕੀਤੇ ਹਮਲੇ ਦੀ 80ਵੀਂ ਵਰ੍ਹੇਗੰਢ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੀ ਰਾਜਧਾਨੀ ਵਿਚਲੀ ਦੂਜੀ ਆਲਮੀ ਜੰਗੀ ਯਾਦਗਾਰ ਦਾ ਦੌਰਾ ਕੀਤਾ।

ਜਾਪਾਨ ਵੱਲੋਂ ਦੂਜੀ ਆਲਮੀ ਜੰਗ ਦੌਰਾਨ 7 ਦਸੰਬਰ 1941 ਨੂੰ ਪਰਲ ਹਾਰਬਰ ਤੇ ਹਵਾਈ ਵਿੱਚ ਹੋਰਨਾਂ ਟਿਕਾਣਿਆਂ ’ਤੇ ਕੀਤੇ ਹਮਲੇ ਵਿੱਚ 2403 ਜਣਿਆਂ ਦੀ ਜਾਨ ਜਾਂਦੀ ਰਹੀ ਸੀ।

ਇਸ ਦੌਰਾਨ ਟੋਕੀਓ ਵਿੱਚ ਪਰਲ ਹਾਰਬਰ ਹਮਲੇ ਦੀ 80ਵੀਂ ਵਰ੍ਹੇਗੰਢ ਮੌਕੇ ਜਾਪਾਨ ਦੇ ਸੌ ਦੇ ਕਰੀਬ ਸੰਸਦ ਮੈਂਬਰਾਂ ਨੇ ਇਕ ਵਿਵਾਦਿਤ ਯਾਦਗਾਰ ਦਾ ਦੌਰਾ ਕੀਤਾ, ਜਿਸ ਨੂੰ ਚੀਨ ਤੇ ਕੋਰੀਆ, ਜਾਪਾਨ ਵੱਲੋਂ ਜੰਗ ਦੌਰਾਨ ਕੀਤੀ ਚੜ੍ਹਾਈ ਦਾ ਸੰਕੇਤ ਮੰਨਦੇ ਹਨ।

ਇਸ ਹਮਲੇ ਮਗਰੋਂ ਹੀ ਅਮਰੀਕਾ ਦੂਜੀ ਆਲਮੀ ਜੰਗ ’ਚ ਸ਼ਾਮਲ ਹੋਇਆ ਸੀ।

ਇਸ ਫੇਰੀ ਮੌਕੇ ਬਾਇਡਨ ਨਾਲ ਪ੍ਰਥਮ ਮਹਿਲਾ ਜਿਲ ਬਾਇਡਨ ਵੀ ਸਨ ਤੇ ਉਨ੍ਹਾਂ ਯਾਦਗਾਰ ’ਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ।ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਨੇੇ ਕਿਹਾ ਕਿ ਜਾਪਾਨੀ ਕਾਨੂੰਨਘਾੜਿਆਂ ਦੀ ਇਹ ਕਾਰਵਾਈ ਭੜਕਾਊ ਤੇ ਮਿੱਥ ਕੇ ਕੀਤੀ ਪੇਸ਼ਕਦਮੀ ਹੈ।

ਉਧਰ ਦੱਖਣ ਕੋੋਰੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਜਾਪਾਨ ਦੀ ਇਸ ਪੇਸ਼ਕਦਮੀ ’ਤੇ ਵੱਡੀ ਫਿਕਰ ਜ਼ਾਹਿਰ ਕਰਦਿਆਂ ਅਫ਼ਸੋਸਨਾਕ ਦੱਸਿਆ ਹੈ।

Spread the love