ਰੂਸ ਨੇ ਯੂਕਰੇਨ ਦੀ ਸਰਹੱਦ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਕਰੀਬ ਢਾਈ ਲੱਖ ਸੈਨਿਕ ਅਤੇ ਹੋਰ ਜੰਗੀ ਸਾਜ਼ੋ-ਸਾਮਾਨ ਤਾਇਨਾਤ ਕੀਤਾ ਹੈ।

ਅਮਰੀਕੀ ਖੁਫੀਆ ਏਜੰਸੀਆਂ ਮੁਤਾਬਕ ਰੂਸ ਕਿਸੇ ਵੀ ਸਮੇਂ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ।

ਅਜਿਹੇ ‘ਚ ਅਮਰੀਕਾ ਨੇ ਪੂਰਬੀ ਯੂਰਪ ਦੇ ਦੇਸ਼ ਯੂਕਰੇਨ ‘ਚ ਆਪਣੀ ਫੌਜ ਭੇਜਣ ਦਾ ਐਲਾਨ ਕੀਤਾ ਹੈ।

ਕਰੀਬ 30 ਸਾਲਾਂ ਦੇ ਸ਼ੀਤ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਪੂਰਬੀ ਯੂਰਪ ਵਿਚ ਆਪਣੀਆਂ ਫੌਜਾਂ ਭੇਜੇਗਾ।

ਯੂਕਰੇਨ ਵਿੱਚ ਰੂਸੀ ਫੌਜਾਂ ਦੀ ਤਾਇਨਾਤੀ ਨੇ ਯੂਰਪ ਦੀ ਰਾਜਨੀਤੀ ਨੂੰ ਗਰਮ ਕਰ ਦਿੱਤਾ ਹੈ।

ਦਰਅਸਲ, ਅਕਤੂਬਰ ਵਿੱਚ, ਰੂਸ ਨੇ ਪੋਲੈਂਡ ਅਤੇ ਬੇਲਾਰੂਸ ਦਰਮਿਆਨ ਪ੍ਰਵਾਸੀਆਂ ਨੂੰ ਲੈ ਕੇ ਹੋਏ ਸਰਹੱਦੀ ਵਿਵਾਦ ਦੀ ਆੜ ਵਿੱਚ ਜਾਲ ਵਿਛਾਣਾ ਸ਼ੁਰੂ ਕਰ ਦਿੱਤਾ ਸੀ।

ਰੂਸ ਨੇ ਬੇਲਾਰੂਸ ਨੂੰ ਸਿੱਧੀ ਸਹਾਇਤਾ ਪ੍ਰਦਾਨ ਕਰਨ ਦੀ ਆੜ ਵਿੱਚ ਆਪਣੀਆਂ ਫੌਜਾਂ ਤਾਇਨਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਮੰਗਲਵਾਰ ਦੇਰ ਰਾਤ ਸਰਹੱਦ ‘ਤੇ ਯੂਕਰੇਨ ਦੇ ਸੈਨਿਕਾਂ ਅਤੇ ਰੂਸ ਸਮਰਥਿਤ ਵੱਖਵਾਦੀਆਂ ਵਿਚਾਲੇ ਝੜਪਾਂ ਦੀਆਂ ਖਬਰਾਂ ਹਨ ਹਾਂਲਾਂਕਿ ਅਧਿਕਾਰਤ ਤੌਰ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

ਯੂਕਰੇਨ ਸੰਕਟ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਇੱਕ ਵਰਚੁਅਲ ਮੀਟਿੰਗ ਕੀਤੀ।

ਬਾਇਡਨ ਨੇ ਮੀਟਿੰਗ ਦੌਰਾਨ ਯੂਕਰੇਨ ਦੀ ਪ੍ਰਭੂਸੱਤਾ ਲਈ ਆਪਣੇ ਸਮਰਥਨ ਨੂੰ ਦੁਹਰਾਇਆ। ਪੁਤਿਨ ਨੇ ਕਿਹਾ ਕਿ ਯੂਕਰੇਨ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੇ ਇਸ਼ਾਰੇ ‘ਤੇ ਰੂਸ ਨੂੰ ਸੁਰੱਖਿਆ ਚੁਣੌਤੀਆਂ ਦੇ ਰਿਹਾ ਹੈ।

Spread the love