ਕੈਲਗਰੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 6 ਪੰਜਾਬੀ ਨੌਜਵਾਨਾਂ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿਛਲੇ 18 ਮਹੀਨਿਆਂ ਤੋਂ ਕੀਤੀ ਜਾ ਰਹੀ ਜਾਂਚ ਤੌਨ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਨਕਦੀ, ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਇਨਾਂ ਦੋਸ਼ੀਆਂ ‘ਤੇ ਕੁੱਲ 73 ਦੋਸ਼ ਅਤੇ 20 ਦੋਸ਼ ਹਿੰਸਾ ਦੇ ਲਗਾਏ ਗਏ ਹਨ ।

ਇਸ ਸਾਰੀ ਪੜਤਾਲ ‘ਚ ਸਸਕੈਚੂਨ ਪੁਲਿਸ ਅਤੇ ਸਸਕੈਚਵਨ ਆਰ. ਸੀ. ਐਮ. ਪੀ. ਪੁਲਿਸ ਵੀ ਸ਼ਾਮਿਲ ਹੈ ।

ਦੋਸ਼ੀਆਂ ਕੋਲੋਂ 3 ਲੱਖ ਡਾਲਰ ਤੋਂ ਵੱਧ ਨਗਦੀ, 55 ਹਜ਼ਾਰ ਤੋਂ ਵੱਧ ਦੀਆਂ ਨਸ਼ੀਲੀਆਂ ਦਵਾਈਆਂ, ਜਿਸ ‘ਚ ਕੋਕੀਨ, ਮੈਥਾਮਫੇਟਾਮਾਈਨ, ਫੈਂਟਾਨਾਈਲ ਗੋਲੀਆਂ ਅਤੇ ਪੈਚ, ਕਰੈਕ ਕੋਕੀਨ, ਮਾਰਿਜੁਆਨਾ, ਫੇਨਾਸੇਟਿਨ, ਬੈਂਜੋਡਾਇਆਜ਼ੇਪੀਨ ਅਤੇ ਹੋਰ ਗੋਲੀਆਂ ਸ਼ਾਮਿਲ ਹਨ ।

ਪੁਲਿਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਾਸੀਆਂ ਦੀ ਸੁਰੱਖਿਆ ਲਈ ਇਕ ਵੱਡਾ ਕਦਮ ਹੈ ।

Spread the love