ਨਵੀਂ ਦਿੱਲੀ, 09 ਦਸੰਬਰ

ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ 11 ਦਸੰਬਰ ਤੋਂ ਅੰਦੋਲਨਕਾਰੀ ਕਿਸਾਨ ਆਪਣੇ ਘਰਾਂ ਨੂੰ ਮੁੜਨਾ ਸ਼ੁਰੂ ਕਰ ਦੇਣਗੇ।13 ਦਸੰਬਰ ਨੂੰ ਕਿਸਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾ ਕੇ ਅਰਦਾਸ ਕਰਨਗੇ। 15 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਮੁੜ ਮੀਟਿੰਗ ਕਰੇਗਾ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਆਜ਼ਾਦੀ ਤੋਂ ਬਾਅਦ ਭਾਰਤ ਦਾ ਸਭ ਤੋਂ ਸ਼ਾਂਤਮਈ ਅਤੇ ਸਭ ਤੋਂ ਵੱਡਾ ਅੰਦੋਲਨ ਸੀ।

Spread the love