ਨਵੀਂ ਦਿੱਲੀ, 09 ਦਸੰਬਰ

ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਕਿਸਾਨ 11 ਦਸੰਬਰ ਤੋਂ ਦਿੱਲੀ ਬਾਰਡਰ ਤੋਂ ਮੁੜ ਪੰਜਾਬ ਵੱਲ ਆਉਣਾ ਸ਼ੁਰੂ ਕਰ ਦੇਣਗੇ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸ਼ਾਮ 5:30 ਵਜੇ ਫਤਹਿ ਅਰਦਾਸ (ਜਿੱਤ ਦੀ ਅਰਦਾਸ) ਅਤੇ 11 ਦਸੰਬਰ ਨੂੰ ਸਿੰਘੂ ਤੇ ਟਿੱਕਰੀ ਧਰਨੇ ਵਾਲੀ ਥਾਂ ’ਤੇ ਫਤਹਿ ਮਾਰਚ ਕੀਤਾ ਜਾਵੇਗਾ। (ਜਿੱਤ ਮਾਰਚ) ਦੀ ਯੋਜਨਾ ਹੈ।

Spread the love