ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਾਮੀ ਬੰਗਲਾਦੇਸ਼ ਫੇਰੀ ਨੂੰ ਲੈ ਕੇ ਚਰਚਾ ਕੀਤੀ।

ਰਾਸ਼ਟਰਪਤੀ ਕੋਵਿੰਦ ਦੇ ਬੰਗਲਾਦੇਸ਼ ਦੀ ਆਜ਼ਾਦੀ ਤੇ ਵਿਜੈ ਦਿਵਸ ਦੀ 50ਵੀਂ ਵਰ੍ਹੇਗੰਢ ਮੌਕੇ 15 ਤੋਂ 17 ਦਸੰਬਰ ਲਈ ਢਾਕਾ ਆਉਣ ਦਾ ਪ੍ਰੋਗਰਾਮ ਹੈ ਜਿਸ ਕਰਕੇ ਇਸ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਦੋ ਰੋਜ਼ਾ ਅਧਿਕਾਰਤ ਫੇਰੀ ਲਈ ਲੰਘੇ ਦਿਨ ਢਾਕਾ ਪੁੱਜੇ ਸ਼੍ਰਿੰਗਲਾ ਨੇ ਦੋਵਾਂ ਮੁਲਕਾਂ ਵਿਚ ਵੱਖ ਵੱਖ ਖੇਤਰਾਂ ਨੂੰ ਲੈ ਕੇ ਸਹਿਯੋਗ ’ਤੇ ਨਜ਼ਰਸਾਨੀ ਕੀਤੀ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੇਖ ਹਸੀਨਾ ਨੂੰ ਮੈਤਰੀ ਦਿਵਸ ਦੀ 50ਵੀਂ ਵਰ੍ਹੇਗੰਢ ਲਈ ਵਧਾਈ ਵੀ ਦਿੱਤੀ।

ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਨ ਨਾਲ ਮੁਲਾਕਾਤ ਕਰਕੇ ਕੋਵਿਡ-19 ਮਹਾਮਾਰੀ ਨਾਲ ਨਠਿੱਜਣ ’ਚ ਸਹਿਯੋਗ ਸਮੇਤ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਹਿਯੋਗ ਨਾਲ ਸਬੰਧਤ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ।

ਆਪਣੇ ਦੋ ਰੋਜ਼ਾ ਦੌਰੇ ’ਤੇ ਇੱਥੇ ਪਹੁੰਚੇ ਸ਼੍ਰਿੰਗਲਾ ਨੇ ਆਪਣੇ ਹਮਰੁਤਬਾ ਮਸੂਦ ਬਿਨ ਮੋਮਨ ਨਾਲ ਵੀ ਮੁਲਾਕਾਤ ਕੀਤੀ ਤੇ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ।

Spread the love