ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੇ ਵ੍ਹਾਈਟ ਹਾਊਸ ਸਿਖਰ ਸੰਮੇਲਨ ’ਚ ਜਮਹੂਰੀਅਤ ਦੇ ਹੋ ਰਹੇ ਘਾਣ ਦਾ ਮੁੱਦਾ ਉਠਾਉਣਗੇ।

ਲੰਬੇ ਸਮੇਂ ਤੋਂ ਇੱਕ ਮੁੱਦਾ ਭਖਦਾ ਜਾ ਰਿਹੈ ।

ਦੋ ਦਿਨਾਂ ਚੱਲਣ ਵਾਲੇ ਇਸ ਵਰਚੁਅਲ ਸਿਖਰਲ ਸੰਮੇਲਨ ਦੌਰਾਨ 110 ਮੁਲਕਾਂ ਦੇ ਆਗੂ ਅਤੇ ਸਿਵਲ ਸੁਸਾਇਟੀ ਦੇ ਮਾਹਿਰ ਹਿੱਸਾ ਲੈਣਗੇ।

ਚੀਨ ਅਤੇ ਰੂਸ ਦੇ ਅਮਰੀਕਾ ’ਚ ਸਫ਼ੀਰਾਂ ਨੇ ਸਾਂਝੇ ਲੇਖ ’ਚ ਲਿਿਖਆ ਹੈ ਕਿ ਬਾਇਡਨ ਸਰਕਾਰ ‘ਸੀਤ ਜੰਗ ਵਾਲੀ ਮਾਨਸਿਕਤਾ’ ਦਿਖਾ ਰਹੀ ਹੈ ਜਿਸ ਨਾਲ ਦੁਨੀਆ ’ਚ ਵਿਚਾਰਧਾਰਕ ਮੱਤਭੇਦ ਪੈਦਾ ਹੋਣਗੇ।

ਕੁਝ ਹੋਰ ਮਾਹਿਰਾਂ ਨੇ ਵੀ ਸੰਮੇਲਨ ਦੀ ਆਲੋਚਨਾ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਇਸ ’ਚ ਸ਼ਾਮਲ ਹੋਣ ਦਾ ਸੱਦਾ ਨਹੀਂ ਮਿਿਲਆ ਹੈ।

ਇਹ ਸੰਮੇਲਨ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਅਦਾਰਿਆਂ ਅਤੇ ਰਵਾਇਤਾਂ ਨੂੰ ਖੁਦ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਗੂਆਂ ਵੱਲੋਂ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਮਨੁੱਖੀ ਹੱਕਾਂ ਦਾ ਸਨਮਾਨ ਕਰਨ ਜਿਹੇ ਮੁੱਦੇ ਵੀ ਉਠਾਏ ਜਾਣਗੇ।

ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਸੰਮੇਲਨ ਨੂੰ ਵਿਸ਼ਵ ਪੱਧਰ ‘ਤੇ ਕਿਵੇਂ ਦੇਖਿਆ ਜਾਂਦਾ ਹੈ।

Spread the love