ਮੁੰਬਈ, 10 ਦਸੰਬਰ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਫੈਨ ਫਾਲੋਇੰਗ ਦੇਸ਼ ‘ਚ ਹੀ ਨਹੀਂ ਪੂਰੀ ਦੁਨੀਆ ‘ਚ ਹੈ। ਅਦਾਕਾਰ ਜਿੱਥੇ ਵੀ ਜਾਂਦਾ ਹੈ, ਫੈਨਜ਼ ਦੀ ਭੀੜ ਉਸ ਨੂੰ ਦੇਖਣ ਲਈ ਤਿਆਰ ਰਹਿੰਦੀ ਹੈ। ਹਾਲ ਹੀ ਵਿੱਚ, ਅਦਾਕਾਰ ਦਾ-ਬੰਗ ਟੂਰ ਲਈ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਗਿਆ ਹੈ। ਸਾਰਿਆਂ ਨੂੰ ਲੱਗਦਾ ਸੀ ਕਿ ਕੈਟਰੀਨਾ ਕੈਫ ਦੇ ਵਿਆਹ ‘ਚ ਸਲਮਾਨ ਖ਼ਾਨ ਜ਼ਰੂਰ ਸ਼ਾਮਲ ਹੋਣਗੇ। ਪਰ ਸੁਪਰਸਟਾਰ ਆਪਣੇ ਦੌਰੇ ਦੇ ਸਿਲਸਿਲੇ ‘ਚ ਸਾਊਦੀ ਰਵਾਨਾ ਹੋ ਗਏ। ਸਲਮਾਨ ਰਿਆਦ ਪਹੁੰਚ ਗਏ ਹਨ ਅਤੇ ਉੱਥੇ ਉਨ੍ਹਾਂ ਦਾ ਜਬਰਦਸਤ ਸਵਾਗਤ ਕੀਤਾ ਜਾ ਰਿਹਾ ਹੈ।

ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅਦਾਕਾਰ ਨੂੰ ਮਿਲਣ ਲਈ ਸਾਊਦੀ ਅਰਬ ਦੀ ਜਨਰਲ ਐਂਟਰਟੇਨਮੈਂਟ ਅਥਾਰਟੀ ਦੇ ਚੇਅਰਮੈਨ ਅਤੇ ਕਵੀ ਤੁਰਕੀ ਅਲਾਲਸ਼ੇਖ ਪਹੁੰਚੇ ਹਨ। ਉਨ੍ਹਾਂ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਨਿੱਘਾ ਸਵਾਗਤ ਕੀਤਾ। ਸਲਮਾਨ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਹ ਅਲਾਲਸ਼ੇਖ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਸਲਮਾਨ ਖਾਨ ਹਮੇਸ਼ਾ ਤੋਂ ਕੈਟਰੀਨਾ ਕੈਫ ਦੇ ਕਰੀਬ ਰਹੇ ਹਨ ਅਤੇ ਅਦਾਕਾਰਾ ਨਾਲ ਉਨ੍ਹਾਂ ਦੀ ਸ਼ਾਨਦਾਰ ਬਾਂਡਿੰਗ ਕਿਸੇ ਤੋਂ ਲੁਕੀ ਨਹੀਂ ਹੈ। ਅਜਿਹੇ ‘ਚ ਦਰਸ਼ਕ ਸੋਚ ਰਹੇ ਸਨ ਕਿ ਉਹ ਵੀ ਇਸ ਸ਼ਾਨਦਾਰ ਵਿਆਹ ਦਾ ਹਿੱਸਾ ਬਣਨਗੇ। ਪਰ ਇਸ ਦੌਰਾਨ ਸਲਮਾਨ ਨੂੰ ਦਾ-ਬੈਂਗ ਟੂਰ ਲਈ ਸਾਊਦੀ ਜਾਣਾ ਪਿਆ। ਦਰਅਸਲ ਜੈਕਲੀਨ ਫਰਨਾਂਡੀਜ਼ ਇਸ ਸ਼ੋਅ ਦਾ ਹਿੱਸਾ ਬਣਨ ਵਾਲੀ ਸੀ ਪਰ ਸੁਕੇਸ਼ ਚੰਦਰਸ਼ੇਖਰ ਮਾਮਲੇ ‘ਚ ਨਾਂ ਆਉਣ ਤੋਂ ਬਾਅਦ ਉਹ ਇਸ ਦਾ ਹਿੱਸਾ ਨਹੀਂ ਬਣ ਸਕੀ ਅਤੇ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਰੋਕ ਦਿੱਤਾ ਗਿਆ। ਹੁਣ ਸਲਮਾਨ ਖ਼ਾਨ ਫੈਨਜ਼ ਦੇ ਮਨੋਰੰਜਨ ਲਈ ਸਾਊਦੀ ਅਰਬ ਦੇ ਰਿਆਦ ਪਹੁੰਚ ਗਏ ਹਨ।

ਦੂਜੇ ਪਾਸੇ ਕੈਟਰੀਨਾ ਕੈਫ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਵਿੱਕੀ ਕੌਸ਼ਲ ਨਾਲ ਹੋਇਆ ਹੈ। ਕੈਟਰੀਨਾ-ਵਿੱਕੀ ਦਾ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ‘ਚ ਹੋਇਆ। ਇਸ ‘ਚ ਬਾਲੀਵੁੱਡ ਦੇ ਚੁਣੇ ਹੋਏ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਕੈਟਰੀਨਾ ਚਾਹੁੰਦੀ ਸੀ ਕਿ ਸਲਮਾਨ ਖਾਨ ਦੇ ਮਾਤਾ-ਪਿਤਾ ਵੀ ਇਸ ਵਿਆਹ ਦਾ ਹਿੱਸਾ ਬਣਨ ਅਤੇ ਜੋੜੇ ਨੂੰ ਆਪਣਾ ਆਸ਼ੀਰਵਾਦ ਦੇਣ। ਪਰ ਕਰੋਨਾ ਦੇ ਓਮਾਈਕ੍ਰੋਨ ਵੇਰੀਐਂਟ ਅਤੇ ਹੋਰ ਸਿਹਤ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ।

Spread the love