ਕਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਯੂਕੇ ਸਰਕਾਰ ਨੇ ਮੁੜ ਪਾਬੰਦੀਆਂ ਲਗਾਉਣ ਦਾ ਫੂਸਲਾ ਲਿਆ।

ਸਰਕਾਰ ਨੇ ਯੋਜਨਾ ਨੰਬਰ 2 ਲਾਗੂ ਕਰਨ ਦਾ ਐਲਾਨ ਕੀਤਾ ਹੈ ।

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਡਾਊਨਿੰਗ ਸਟਰੀਟ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸੋਮਵਾਰ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਤੋਂ ਕੰਮ ਕਰਨ ਅਤੇ ਸ਼ੁੱਕਰਵਾਰ ਤੋਂ ਸਿਨੇਮਾ ਘਰਾਂ, ਥਿਏਟਰਾਂ ਅਤੇ ਹੋਰ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ ।

ਇਸ ਤੋਂ ਇਲਾਵਾ ਨਾਈਟ ਕਲੱਬਾਂ ਜਾਂ ਵੱਡੀ ਸਮਾਗਮਾਂ ਵਿਚ ਕੋਵਿਡ-19 ਪਾਸ, ਟੀਕਾਕਰਨ ਦੀ ਪੁਸ਼ਟੀ ਜਾਂ ਕੋਰੋਨਾ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ।

ਇਸ ਤੋਂ ਇਲਾਵਾ ਕਿ੍ਸਮਿਸ ਮੌਕੇ ਕਈ ਵੱਡੇ ਸਮਾਗਮਾਂ ਨੂੰ ਰੱਦ ਕੀਤਾ ਜਾ ਰਿਹਾ ਹੈ ।

ਸਰਕਾਰੀ ਅਧਿਕਾਰੀਆਂ ਵਲੋਂ ਕੀਤੇ 3 ਸਮਾਗਮਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ‘ਚ ਦੋਸ਼ ਹੈ ਕਿ 27 ਨਵੰਬਰ, 18 ਦਸੰਬਰ ਅਤੇ ਸਿੱਖਿਆ ਵਿਭਾਗ ਵਿਚ 10 ਦਸੰਬਰ ਨੂੰ ਹੋਏ ਸਮਾਗਮਾਂ ਦੌਰਾਨ ਕਰੋਨਾ ਨਿਯਮਾਂ ਦੀ ਉਲੰਘਣਾ ਹੋਈ ਹੈ ।

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਕਿ ਜੇਕਰ ਜਰੂਰਤ ਪਈ ਤਾਂ ਸਮੇਂ ਦੇ ਹਿਸਾਬ ਨਾਲ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾ ਸਕਦੀਆਂ ਹਨ।

Spread the love