ਨਾਜਾਇਜ਼ ਢੰਗ ਨਾਲ ਮੱਧ ਅਮਰੀਕੀ ਪਰਵਾਸੀਆਂ ਨਾਲ ਲੱਦਿਆ ਟਰੇਲਰ ਟਰੱਕ ਦੱਖਣੀ ਮੈਕਸੀਕੋ ਵਿੱਚ ਹਾਈਵੇਅ ਉੱਤੇ ਪਲਟ ਗਿਆ ਜਿਸ ਕਰਕੇ 53 ਲੋਕਾਂ ਦੀ ਮੌਤ ਹੋ ਗਈ।

ਹਾਦਸੇ ‘ਚ ਦਰਜਨਾਂ ਲੋਕ ਜ਼ਖ਼ਮੀ ਹੋਣ ਦੀਆਂ ਵੀ ਖ਼ਬਰਾਂ ਨੇ।

ਫੈਡਰਲ ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਅਨੁਸਾਰ 53 ਮਰੇ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਮੈਕਸੀਕੋ ਦੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਲੁਈਸ ਮੈਨੁਅਲ ਗਾਰਸੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਰੂਪ ਨਾਲ ਮੱਧ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਟਰਾਲਾ ਦੱਖਣੀ ਸੂਬੇ ਚਿਆਪਾਸ ਦੀ ਰਾਜਧਾਨੀ ਟਕਸਟਲਾ ਗੁਟੇਰੇਜ਼ ਨੇੜੇ ਹਾਈਵੇ ’ਤੇ ਪਲਟ ਗਿਆ।ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 58 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ।

ਜ਼ਖ਼ਮੀਆਂ ਵਿਚ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਧਰ ਉਚ ਅਧਿਕਾਰੀਆਂ ਨੇ ਕਿਹਾ ਕਿ ਜਾਪਦਾ ਹੈ ਕਿ ਟਰੱਕ ਮਨੁੱਖਾਂ ਦੇ ਭਾਰੀ ਭਾਰ ਕਾਰਨ ਪਲਟਣ ਦਾ ਅੰਦਾਜ਼ਾ ਲਗਾਇਆ ਜਾ ਰਿਹੈ ਜੋ ਇੱਕ ਸਟੀਲ ਫੁੱਟ ਬ੍ਰਿਜ ਨਾਲ ਟਕਰਾ ਗਿਆ।

ਮੈਕਸੀਕਨ ਅਧਿਕਾਰੀਆਂ ਨੇ ਹਾਲ ਹੀ ਵਿੱਚ ਪ੍ਰਵਾਸੀਆਂ ਨੂੰ ਵੱਡੇ ਸਮੂਹਾਂ ਵਿੱਚ ਅਮਰੀਕੀ ਸਰਹੱਦ ਵੱਲ ਜਾਣ ਤੋਂ ਰੋਕਿਆ ਸੀ, ਪਰ ਪ੍ਰਵਾਸੀਆਂ ਦੀ ਤਸਕਰੀ ਦਾ ਗੁਪਤ ਅਤੇ ਗੈਰ-ਕਾਨੂੰਨੀ ਪ੍ਰਵਾਹ ਜਾਰੀ ਹੈ।

Spread the love