ਜੂਲੀਅਨ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਦੀ ਮਨਜ਼ੂਰੀ ਮਿਲ ਗਈ ਹੈ ।

ਅਮਰੀਕੀ ਸਰਕਾਰ ਨੇ ਹਵਾਲਗੀ ਦਾ ਨਵਾਂ ਪੜਾਅ ਜਿੱਤ ਲਿਆ ਹੈ ।

ਅਮਰੀਕਾ ਨੇ ਯੂ.ਕੇ. ਦੀ ਅਦਾਲਤ ਦੇ ਜਨਵਰੀ ‘ਚ ਸੁਣਾਏ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ ਕਿ ਵਿਕੀਲੀਕਸ ਦੇ ਸੰਸਥਾਪਕ ਦੀ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾਵਾਂ ਦੇ ਕਾਰਨ ਉਸ ਦੀ ਹਵਾਲਗੀ ਨਹੀਂ ਕੀਤੀ ਜਾ ਸਕਦੀ ਪਰ ਜੱਜਾਂ ਨੂੰ ਖ਼ੁਦਕੁਸ਼ੀ ਖ਼ਤਰੇ ਨੂੰ ਘਟਾਉਣ ਭਰੋਸਾ ਦਿੱਤਾ ਗਿਆ ਸੀ ।

ਯੂ.ਐਸ. ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਸਖ਼ਤ ਪਾਬੰਦੀਆਂ ਦਾ ਸਾਹਮਣਾ ਨਹੀਂ ਕਰੇਗਾ ।

ਅਸਾਂਜੇ 2010 ਅਤੇ 2011 ‘ਚ ਹਜ਼ਾਰਾਂ ਕਲਾਸੀਫਾਈਡ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਦੇ ਮਾਮਲੇ ‘ਚ ਅਮਰੀਕਾ ‘ਚ ਲੋੜੀਂਦਾ ਹੈ ।

ਸੀਨੀਅਰ ਜੱਜਾਂ ਨੇ ਪਾਇਆ ਕਿ ਹੇਠਲੀ ਅਦਾਲਤ ਦੇ ਜੱਜ ਨੇ ਜਨਵਰੀ ‘ਚ ਹਵਾਲਗੀ ਫ਼ੈਸਲਾ ਅਸਾਂਜੇ ਨੂੰ ਬਹੁਤ ਪਾਬੰਦੀਆਂ ਵਾਲੀਆਂ ਜੇਲ੍ਹਾਂ ‘ਚ ਰੱਖੇ ਜਾਣ ਦੇ ਖ਼ਤਰੇ ‘ਤੇ ਆਧਾਰਤ ਕੀਤਾ ਸੀ ।

ਲਾਰਡ ਚੀਫ਼ ਜਸਟਿਸ ਲਾਰਡ ਬਰਨੇਟ ਨੇ ਉਕਤ ਭਰੋਸੇ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ।

ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਅਸਾਂਜੇ ਆਪਣੀ ਹਵਾਲਗੀ ਨੂੰ ਹੋਰ ਚੁਣੌਤੀ ਦੇਵੇਗਾ ਜਾਂ ਨਹੀਂ ।

ਹਾਲਾਂਕਿ ਲਾਰਡ ਜਸਟਿਸ ਹੋਲਰੋਇਡ ਨੇ ਅਦਾਲਤ ਵਿਚ ਸੰਕੇਤ ਦਿੱਤਾ ਕਿ ਵਿਕੀਲੀਕਸ ਦੇ ਸੰਸਥਾਪਕ ਇਕ ਹੋਰ ਅਪੀਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ।

Spread the love