ਪਾਕਿਸਤਾਨ ਦੇ ਸਿਆਲਕੋਟ ’ਚ ਸ੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰ ਨੂੰ ਈਸ਼ਨਿੰਦਾ ਦੇ ਦੋਸ਼ ’ਚ ਕੁੱਟ-ਕੁੱਟ ਕੇ ਮਾਰਨ ਕਰਕੇ ਪਰਿਵਾਰ ਨੇ ਸ੍ਰੀਲੰਕਾ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮੁੱਦੇ ਨੂੰ ਲੈ ਕੇ ਸ੍ਰੀਲੰਕਾਈ ਵਿਦੇਸ਼ ਮੰਤਰੀ ਜੀਐੱਲ ਪੈਰਿਸ ਨੇ ਪਾਕਿਸਤਾਨ ਦੇ ਕਾਰਜਵਾਹਕ ਹਾਈ ਕਮਿਸ਼ਨਰ ਤਨਵੀਰ ਅਹਿਮਦ ਨਾਲ ਵੀਰਵਾਰ ਨੂੰ ਇੱਥੇ ਬੈਠਕ ਕੀਤੀ।

ਸੀ੍ਲੰਕਾ ਦੇ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਇਹ ਯਕੀਨੀ ਕਰੇ ਕਿ ਪੀੜਤ ਪਰਿਵਾਰ ਨੂੰ ਜਲਦੀ ਮੁਆਵਜ਼ਾ ਮਿਲੇ।

ਪੈਰਿਸ ਨੇ ਕਿਹਾ ਕਿ ਸ੍ਰੀਲੰਕਾ ਸਰਕਾਰ ਪ੍ਰਿਅੰਤਾ ਕੁਮਾਰ ਦੇ ਦੋਵਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ।

ਉਨ੍ਹਾਂ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਗੱਲ ਨੂੰ ਯਕੀਨੀ ਕਰਨ ਲਈ ਇਕ ਸਿਸਟਮ ਦੀ ਵਿਵਸਥਾ ਕਰਨ ਕਿ ਪੀੜਤ ਪਰਿਵਾਰ ਨੂੰ ਬਗੈਰ ਰੁਕਾਵਟ ਹਰ ਮਹੀਨੇ ਸਮੇਂ ਸਿਰ ਤਨਖ਼ਾਹ ਮਿਲੇ।

Spread the love