ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ।

ਇੱਕ ਸੰਘੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 6 ਜਨਵਰੀ 2020 ਦੀ ਘਟਨਾ ਦੀ ਜਾਂਚ ਕਰ ਰਹੀ ਸਦਨ ਦੀ ਕਮੇਟੀ ਨੂੰ ਵਾਇਟ ਹਾਊਸ ਦਾ ਰਿਕਾਰਡ ਦੇਣ ਵਿਰੁੱਧ ਦਾਇਰ ਅਪੀਲ ਰੱਦ ਕਰ ਦਿੱਤੀ ਹੈ ਹਾਲਾਂਕਿ ਅਦਾਲਤ ਨੇ ਸੁਪਰੀਮ ਕੋਰਟ ਜਾਣ ਲਈ ਸਾਬਕਾ ਰਾਸ਼ਟਰਪਤੀ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ ।

ਜਾਂਚ ਕਮੇਟੀ ਨੇ 6 ਜਨਵਰੀ ਨੂੰ ਵਾਈਟ ਹਾਊਸ ਉਪਰ ਹਮਲੇ ਸਮੇਂ ਦੀਆਂ ਈ-ਮੇਲਾਂ ਤੇ ਹੋਰ ਰਿਕਾਰਡ ਆਪਣੇ ਕਬਜ਼ੇ ਵਿਚ ਕਰ ਲਿਆ ਹੈ ।

ਜੱਜ ਪੈਟਰੀਸੀਆ ਮਿਲੈਟ ਨੇ ਆਪਣੇ ਫੈਸਲੇ ਵਿਚ ਲਿਿਖਆ ਹੈ ਕਿ 6 ਜਨਵਰੀ ਦੀਆਂ ਘਟਨਾਵਾਂ ਨੇ ਲੋਕਤੰਤਰਿਕ ਸੰਸਥਾਵਾਂ ਤੇ ਰਵਾਇਤਾਂ ਦੀ ਨਾਜ਼ੁਕਤਾ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਅਸੀਂ ਇਕ ਗਰੰਟੀ ਵਜੋਂ ਲੈਂਦੇ ਹਾਂ ।

ਜੱਜ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਨੇ ਵਾਈਟ ਹਾਊਸ ਦਾ ਰਿਕਾਰਡ ਜਾਂਚ ਕਮੇਟੀ ਨੂੰ ਦੇਣ ਵਿਰੁੱਧ ਕੋਈ ਕਾਨੂੰਨੀ ਕਾਰਨ ਨਹੀਂ ਦੱਸਿਆ ।

ਚਰਚਾ ਹੈ ਕਿ ਵਾਈਟ ਹਾਊਸ ਸਟਾਫ ਦੇ ਸਾਬਕਾ ਮੁਖੀ ਮਾਰਕ ਮੀਡੋਅਜ ਵਲੋਂ ਸਦਨ ਦੀ ਕਮੇਟੀ ਨੂੰ ਸੌਂਪੇ ਸੰਦੇਸ਼ ਤੇ ਈ ਮੇਲਾਂ ਤੋਂ ਪਤਾ ਲੱਗਾ ਹੈ ਕਿ 6 ਜਨਵਰੀ ਦੀ ਘਟਨਾ ਸਮੇਂ ਸਾਬਕਾ ਰਾਸ਼ਟਰਪਤੀ ਬਹੁਤ ਸਾਰੇ ਲੋਕਾਂ ਨਾਲ ਵਿਅਕਤੀਗਤ ਤੌਰ ‘ਤੇ ਸੰਪਰਕ ਵਿਚ ਸੀ ।

Spread the love