ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਬੇਨੇਟ ਨੇ ਜਦੋਂ ਕਿਹਾ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਾ ਰਹੇ ਨੇ ਤਾਂ ਕਈ ਦੇਸ਼ਾਂ ‘ਚ ਖਲਬਲੀ ਮਚ ਗਈ।

ਦੱਸ ਦੇਈਏ ਕਿ ਕੱੁਝ ਮਹੀਨਾ ਪਹਿਲਾ ਹੀ ਇਜ਼ਰਾਈਲ ਅਤੇ ਯੂਏਈ ਵਿਚਾਲੇ ਕੂਟਨੀਤਕ ਸਬੰਧ ਸ਼ੁਰੂ ਹੋਏ ਸਨ।

ਮੰਨਿਆ ਜਾ ਰਿਹਾ ਹੈ ਕਿ ਬੇਨੇਟ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਇਕ ਵੱਡਾ ਕਦਮ ਹੈ।

ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੇਨੇਟ ਦੇ ਇਸ ਦੌਰੇ ਤੋਂ ਬਾਅਦ ਸਾਊਦੀ ਅਰਬ ਵੀ ਜਲਦ ਹੀ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਬਣਾ ਸਕਦਾ ਹੈ।

ਇਜ਼ਰਾਈਲ 1948 ਵਿੱਚ ਬਣਾਇਆ ਗਿਆ ਸੀ।

ਇਸ ਤੋਂ ਬਾਅਦ ਕਿਸੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਯੂਏਈ ਦੀ ਇਹ ਪਹਿਲੀ ਯਾਤਰਾ ਹੈ।

ਨਫਤਾਲੀ ਬੇਨੇਟ ਐਤਵਾਰ ਸ਼ਾਮ ਨੂੰ ਆਬੂ ਧਾਬੀ ਪਹੁੰਚੇ।

ਅੱਜ ਉਨ੍ਹਾਂ ਦੀ ਮੁਕਾਕਾਤ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਏਦ ਅਲ-ਨਾਹਯਾਨ ਨਾਲ ਹੋਵੇਗੀ।

Spread the love