ਕਰੋਨਾ ਦੇ ਵਧ ਰਹੇ ਪ੍ਰਕੋਪ ਕਾਰਨ ਕਈ ਦੇਸ਼ਾਂ ਦੀ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ।

ਨਵੇਂ ਵੇਰੀਏਂਟ ਦੇ ਸਾਏ ਹੇਠ ਕਈ ਦੇਸ਼ਾਂ ‘ਚ ਮੁੜ ਲਾਕਡਾਊਨ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।

ਨਵੇਂ ਵੇਰੀਐਂਟ ਔਮੀਕਰੋਨ ਦੇ ਪਰਛਾਵੇਂ ਦੇ ਵਿਚਕਾਰ, ਅਮਰੀਕਾ ਅਤੇ ਯੂਰਪ ਵਿੱਚ ਕੋਰੋਨਾ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ।

ਅਮਰੀਕਾ ਦੇ ਮਿਸ਼ੀਗਨ ਸੂਬੇ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧੇ ਕਾਰਨ ਹਸਪਤਾਲਾਂ ‘ਚ ਵੈਂਟੀਲੇਟਰਾਂ ਦੀ ਭਾਰੀ ਕਮੀ ਦੱਸੀ ਜਾ ਰਹੀ ਹੈ।

ਮਿਸ਼ੀਗਨ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 11783 ਨਵੇਂ ਮਾਮਲੇ ਸਾਹਮਣੇ ਆਏ ਹਨ।

ਨਾਲ ਹੀ ਰਿਕਾਰਡ 235 ਮੌਤਾਂ ਦਰਜ ਕੀਤੀਆਂ ਗਈਆਂ।

ਇੰਡੀਆਨਾ ਰਾਜ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਕੇਸਾਂ ਵਿੱਚ 49 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਅਜਿਹੇ ‘ਚ ਹਸਪਤਾਲਾਂ ‘ਚ ਵਿਵਸਥਾ ਬਣਾਏ ਰੱਖਣ ਲਈ ਨੈਸ਼ਨਲ ਗਾਰਡ ਨੂੰ ਬੁਲਾਇਆ ਗਿਆ ਹੈ।

ਇਸ ਦੌਰਾਨ, ਅਮਰੀਕਾ ਵਿੱਚ ਹੁਣ ਤੱਕ ਓਮਿਕਰੋਨ ਦੇ 43 ਮਾਮਲੇ ਸਾਹਮਣੇ ਆਏ ਹਨ।

ਯੂਰਪ ਵਿੱਚ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕ੍ਰਿਸਮਿਸ ਕਾਰਨ ਵਧਦੀ ਸਰਦੀ ਅਤੇ ਬਾਜ਼ਾਰਾਂ ‘ਚ ਭੀੜ ਹੋਣ ਕਾਰਨ ਅਜਿਹਾ ਹੋ ਰਿਹਾ ਹੈ।

ਦੂਜੇ ਪਾਸੇ ਸਵਿਟਜ਼ਰਲੈਂਡ ਵਿੱਚ ਫਿਰ ਤੋਂ ਲੌਕਡਾਊਨ ਲਾਗੂ ਕਰਨ ਦੇ ਹਾਲਾਤ ਪੈਦਾ ਹੋ ਗਏ ਹਨ।

ਬ੍ਰਿਟੇਨ ਵਿੱਚ ਵੀ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ।

ਇਸ ਦੌਰਾਨ, ਜਰਮਨੀ ਵਿੱਚ ਡਾਕਟਰਾਂ ਦੀ ਐਸੋਸੀਏਸ਼ਨ ਨੇ ਵੀ ਚੌਥੀ ਖੁਰਾਕ ਦੀ ਸਿਫਾਰਸ਼ ਕੀਤੀ ਹੈ।

ਜਰਮਨੀ ਵਿੱਚ ਹੁਣ ਤੱਕ 11 ਲੱਖ ਲੋਕਾਂ ਨੂੰ ਤੀਜੀ ਖੁਰਾਕ ਮਿਲ ਚੁੱਕੀ ਹੈ।

ਹੁਣ ਗੱਲ ਕਰਦੇ ਹਾਂ ਯੂਕੇ ਦੀ , ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਵਾਸੀਆਂ ਨੂੰ ਕਰੋਨਾ ਦੇ ਨਵੇਂ ਵੇਰੀਏਂਟ ਤੋਂ ਬਚਾਅ ਰੱਖਣ ਲਈ ਸਖ਼ਤ ਚਤਾਵਨੀ ਜਾਰੀ ਕੀਤੀ ਗਈ।

ਦੂਸਰੇ ਪਾਸੇ ਬਰਤਾਨੀਆ ਦੇ ਚੋਟੀ ਦੇ ਪੈਥੋਲੋਜਿਸਟ ਪ੍ਰੋ. ਏਲੀਨੋਰ ਰਿਲੇ ਨੇ ਖਦਸ਼ਾ ਜਤਾਇਆ ਹੈ ਕਿ ਜੇ ਓਮੀਕਰੋਨ ਵਾਇਰਸ ਕਾਰਨ ਸਰਕਾਰੀ ਉਪਾਅ ਨਾ ਕੀਤੇ ਗਏ ਤਾਂ ਅਗਲੇ ਪੰਜ ਮਹੀਨਿਆਂ ਵਿੱਚ ਬ੍ਰਿਟੇਨ ਵਿੱਚ 75 ਹਜ਼ਾਰ ਮੌਤਾਂ ਹੋ ਸਕਦੀਆਂ ਹਨ। ਨਾਲ ਹੀ, ਰੋਜ਼ਾਨਾ ਲਗਭਗ 2500 ਓਮੀਕਰੋਨ ਮਰੀਜ਼ ਆ ਸਕਦੇ ਹਨ।

Spread the love