ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਿਰਲ ਰਾਮਾਫੋਸਾ ਦੀ ਰਿਪੋਰਟ ਕਰੋਨਾ ਪਾਜ਼ੀਟਵ ਆਈ ਹੈ।

ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਚ ਲਾਗ ਦੇ ਹਲਕੇ ਲੱਛਣ ਹਨ।

ਉਨ੍ਹਾਂ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਮਾਫੋਸਾ ਅਜਿਹੇ ਦਿਨ ਲਾਗ ਤੋਂ ਪੀੜਤ ਪਾਏ ਗਏ ਹਨ ਜਦੋਂ ਦੇਸ਼ ਵਿਚ ਰੋਜ਼ਾਨਾ ਦੇ ਰਿਕਾਰਡ 37,875 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦਿਨ ਪਹਿਲਾਂ ਮਾਮਲਿਆਂ ਦੀ ਗਿਣਤੀ 17,154 ਸੀ ਹਾਂਲਾਕਿ ਉਨ੍ਹਾਂ ਕਰੋਨਾ ਵੈਕਸੀਨ ਦੀਆਂ ਖੁਰਾਕਾਂ ਲਈਆਂ ਹੋਈਆਂ ਨੇ।

ਉੱਧਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਟਵੀਟ ਕੀਤਾ, ”ਮੇਰੇ ਦੋਸਤ ਸਿਿਰਲ ਰਾਮਾਫੋਸਾ ਦੇ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।

ਮੰਤਰੀ ਮੋਂਡਲੀ ਗੁੰਗੂਬੇਲੇ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਠੀਕ ਹਨ ਅਤੇ ਦੱਖਣੀ ਅਫ਼ਰੀਕੀ ਰਾਸ਼ਟਰੀ ਰੱਖਿਆ ਬਲ ਦੀ ਦੱਖਣੀ ਅਫ਼ਰੀਕੀ ਸਿਹਤ ਸੇਵਾ ਉਨ੍ਹਾਂ ਦੀ ਸਿਹਤ ਉੱਤੇ ਨਜ਼ਰ ਰੱਖ ਰਹੀ ਹੈ।

ਉਨ੍ਹਾਂ ਦੇ ਸਿਹਤਯਾਬ ਹੋਣ ਤੱਕ ਦੇਸ਼ ਦੇ ਕੰਮਕਾਜ਼ ਕਾਰਜਭਾਗ ਉਪ ਰਾਸ਼ਟਰਪਤੀ ਡੇਵਿਡ ਮਾਬੂਜ਼ਾ ਨੂੰ ਸੌਂਪ ਦਿੱਤਾ ਗਿਆ ਹੈ।

Spread the love