ਨਵੀਂ ਦਿੱਲੀ, 13 ਦਸੰਬਰ

ਪੰਜਾਬ ਦੀ ਅਦਾਕਾਰਾ ਤੇ ਮਾਡਲ ਹਰਨਾਜ਼ ਸੰਧੂ ਨੇ ਇਤਿਹਾਸ ਰਚਿਆ ਹੈ।

ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ‘ਚ ਭਾਰਤ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਸ ਮੁਕਾਬਲੇ ਵਿੱਚ ਭਾਰਤ ਦੀ ਬੇਟੀ ਹਰਨਾਜ਼ ਕੌਰ ਸੰਧੂ ਨੇ 70ਵੀਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਨੇ 21 ਸਾਲ ਦੇ ਲੰਬੇ ਸਮੇਂ ਬਾਅਦ ਇਹ ਖਿਤਾਬ ਜਿੱਤਿਆ ਹੈ।

ਸੋਮਵਾਰ ਸਵੇਰੇ ਇਜ਼ਰਾਈਲ ਦੇ ਇਲਾਟ ਵਿੱਚ ਆਯੋਜਿਤ 70ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚੋਂ ਕਈ। ਇਸ ਮੁਕਾਬਲੇ ਵਿੱਚ ਭਾਰਤ ਦੀ ਹਰਨਾਜ਼ ਕੌਰ ਪਹਿਲਾ ਸਥਾਨ ਹਾਸਲ ਕਰਕੇ ਮਿਸ ਯੂਨੀਵਰਸ 2021 ਬਣ ਗਈ ਹੈ। ਹਰਨਾਜ਼ ਤੋਂ ਪਹਿਲਾਂ ਇਹ ਖਿਤਾਬ 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਜਿੱਤਿਆ ਸੀ। ਭਾਰਤ ਨੇ ਹੁਣ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ।

ਟੋਪ ਤਿੰਨ ‘ਚ ਰਹਿਣ ਵਾਲੇ ਨਾਂਅ

-ਹਰਨਾਜ਼ ਕੌਰ ਸੰਧੂ ਪਹਿਲੇ ਸਥਾਨ ‘ਤੇ

– ਮਿਸ ਪੈਰਾਗੁਏ ਦੂਜੇ ਸਥਾਨ ‘ਤੇ ਰਹੀ।

– ਮਿਸ ਸਾਊਥ ਅਫਰੀਕਾ ਤੀਜਾ ਸਥਾਨ ਬਣਾਉਣ ਵਿੱਚ ਕਾਮਯਾਬ ਰਹੀ।

ਹਰਨਾਜ਼ ਕੌਰ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਹਰਨਾਜ਼ ਫਿਟਨੈਸ ਅਤੇ ਯੋਗਾ ਪ੍ਰੇਮੀ ਹੈ। 2017 ਵਿੱਚ ਹਰਨਾਜ਼ ਨੇ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ।

ਇੱਕ ਸਾਲ ਬਾਅਦ, 2018 ਵਿੱਚ, ਹਰਨਾਜ਼ ਨੂੰ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ 2018 ਦਾ ਤਾਜ ਦਿੱਤਾ ਗਿਆ। ਦੋ ਮਨਭਾਉਂਦੇ ਖ਼ਿਤਾਬ ਜਿੱਤਣ ਤੋਂ ਬਾਅਦ, ਹਰਨਾਜ਼ ਨੇ ਮਿਸ ਇੰਡੀਆ 2019 ਵਿੱਚ ਹਿੱਸਾ ਲਿਆ, ਜਿੱਥੇ ਉਹ ਚੋਟੀ ਦੇ 12 ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ।

ਹਰਨਾਜ਼ ਨੇ ਮਿਸ ਯੂਨੀਵਰਸ 2021 ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਫਿਲਮਾਂ ਵਿੱਚ ਆਪਣੀ ਜਗ੍ਹਾ ਵੀ ਪੱਕੀ ਕਰ ਲਈ ਹੈ। ਉਸ ਦੀਆਂ ਦੋ ਪੰਜਾਬੀ ਫਿਲਮਾਂ ‘Bai Ji Kuttange’ ਤੇ ‘Yaara Diyan Poo Baran’ ​ਹਨ, ਜੋ ਅਗਲੇ ਸਾਲ ਰਿਲੀਜ਼ ਹੋਣਗੀਆਂ।

Spread the love