ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਦੇ ਕਈ ਇਲਾਕਿਆ ‘ਚ ਆਏ ਭਿਆਨਕ ਤੂਫਾਨ ਨਾਲ ਮਾਰੇ ਗਏ ਲੋਕਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ।

ਬਾਇਡਨ ਨੇ ਇਨਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਛੇ ਸੂਬਿਆਂ ਨੂੰ ਸੰਘੀ ਸਹਾਇਤਾ ਦਾ ਵਾਅਦਾ ਕੀਤਾ ਹੈ।

ਆਨਕ ਤੂਫ਼ਾਨ ਨਾ ਹੁਣ ਤੱਕ 84 ਲੋਕ ਮਾਰੇ ਜਾ ਚੁੱਕੇ ਹਨ।ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਦੂਸਰੇ ਪਾਸੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਹੁਣ ਤੱਕ ਛੇ ਰਾਜਾਂ ਅਰਕਨਸਾਸ, ਇਲੀਨੋਇਸ, ਕੈਂਟਕੀ, ਮਿਸੂਰੀ, ਮਿਸੀਸਿਪੀ ਅਤੇ ਟੈਨੇਸੀ ਵਿੱਚ 30 ਤੋਂ ਵੱਧ ਤੂਫਾਨ ਆਉਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਹੈ ਇਸ ਤੋਂ ਇਲਾਵਾ ਵੱਡੇ ਪੱਰ ‘ਤੇ ਮਾਲੀ ਨੁਕਸਾਨ ਵੀ ਹੋਇਆ।

ਇਸ ਤੂਫ਼ਾਨ ਵਿੱਚ ਘੱਟੋ-ਘੱਟ 84 ਮੌਤਾਂ ਵਿੱਚੋਂ 70 ਲੋਕ ਇਕੱਲੇ ਕੈਂਟਕੀ ਵਿੱਚ ਮਾਰੇ ਗਏ।

ਹਾਲਾਕਿ ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਇੱਥੇ ਮਰਨ ਵਾਲਿਆਂ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਸਕਦੀ ਹੈ।

ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਅਜਿਹੀ ਤਬਾਹੀ ਕਦੇ ਨਹੀਂ ਦੇਖੀ ਅਤੇ ਇਸ ਤੂਫਾਨ ਨੂੰ ਸ਼ਬਦਾਂ ‘ਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ।’

ਉੱਥੇ ਇਸ ਦੌਰਾਨ ਅਰਕੰਸਾਸ ਵਿਚ ਦੋ ਹੋਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਟੇਨੇਸੀ ਵਿਚ ਚਾਰ, ਇਲੀਨੋਇਸ ‘ਚ ਛੇ ਅਤੇ ਮਿਸੂਰੀ ‘ਚ ਦੋ ਲੋਕਾਂ ਦੀ ਮੌਤ ਹੋਈ ਹੈ।

ਬਾਈਡੇਨ ਨੇ ਕਿਹਾ ਕਿ ਤੂਫਾਨ ਪ੍ਰਭਾਵਿਤ ਸਾਰੇ ਸੂਬਿਆਂ ਦੇ ਗਵਰਨਰਾਂ ਨੂੰ ਬੁਲਾਇਆ ਗਿਆ ਤੇ ਸਥਿਤੀ ਬਾਰੇ ਚਰਚਾ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਇੱਥੇ ਸਾਰੇ ਗਵਰਨਰਾਂ ਨੂੰ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।

ਪੱਛਮੀ ਕੈਂਨਟਕੀ ਵਿਚ ਚਾਰੇ ਪਾਸੇ ਤਬਾਹੀ ਦਾ ਮਨਜ਼ਰ ਨਜ਼ਰ ਆ ਰਿਹਾ ਹੈ ਤੇ ਰਾਜ ਦੇ ਇਤਿਹਾਸ ਵਿਚ ਇਹ ਪਹਿਲਾ ਸਭ ਤੋਂ ਵਧ ਖਤਰਨਾਕ ਤੂਫ਼ਾਨ ਹੈ ।

ਜਾਣਕਾਰੀ ਅਨੁਸਾਰ ਹਵਾਵਾਂ 227 ਕਿਲੋਮੀਟਰ ਦੀ ਰਫਤਾਰ ਨਾਲ ਚੱਲੀਆਂ ਤੇ ਉਨ੍ਹਾਂ ਦੇ ਰਸਤੇ ਵਿਚ ਜੋ ਵੀ ਆਇਆ ਉਸ ਨੂੰ ਹੂੰਝ ਕੇ ਲੈ ਗਈਆਂ ।

Spread the love