ਆਸਟ੍ਰੇਲੀਆ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।

ਸਰਕਾਰ ਇਸ ਹਫ਼ਤੇ ਵਿਦੇਸ਼ੀ ਵਿਿਦਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਯੋਜਨਾ ਮੁਤਾਬਕ ਸਰਹੱਦਾਂ ਖੁੋਲ੍ਹਣ ਲਈ ਵਚਨਬੱਧਤਾ ਨੂੰ ਦੋਹਰਾ ਰਹੀ ਹੈ।

ਸਿਹਤ ਮੰਤਰੀ ਗ੍ਰੇਗ ਹੰਟ ਨੇ ਇਸ ਸਬੰਧੀ ਪੁਸ਼ਟੀ ਕੀਤੀ।ਸਿਹਤ ਮੰਤਰੀ ਨੇ ਕਿਹਾ ਕਿ ਬੁੱਧਵਾਰ ਤੋਂ ਵਿਦੇਸ਼ੀ ਵਿਿਦਆਰਥੀ ਅਤੇ ਹੁਨਰਮੰਦ ਕਾਮੇ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਦਾਖਲ ਹੋ ਸਕਣਗੇ।

ਪਹੁੰਚਣ ਮਗਰੋਂ ਉਹਨਾਂ ਨੂੰ ਲੋੜ ਮੁਤਾਬਕ ਕੁਆਰੰਟੀਨ ਰੱਖਿਆ ਜਾਵੇਗਾ ਜੇਕਰ ਜ਼ਰੂਰਤ ਪਈ ਤਾਂ ਸਮੇਂ ਦੇ ਹਿਸਾਬ ਨਾਲ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।

ਮੰਤਰੀ ਨੇ ਇਹ ਘੋਸ਼ਣਾ ਵੀ ਕੀਤੀ ਕਿ ਟੈਲੀਹੈਲਥ ਸੇਵਾਵਾਂ, ਜਿਨ੍ਹਾਂ ਨੇ ਆਸਟ੍ਰੇਲੀਆਈ ਲੋਕਾਂ ਨੂੰ ਮਹਾਮਾਰੀ ਦੌਰਾਨ ਰਿਮੋਟ ਤੋਂ ਡਾਕਟਰਾਂ ਨਾਲ ਸਲਾਹ ਕਰਨ ਦੀ ਆਗਿਆ ਦਿੱਤੀ ਹੈ, ਨੂੰ ਸਥਾਈ ਬਣਾਇਆ ਜਾਵੇਗਾ।

ਬਾਰਡਰ ਦੀ ਗੱਲ ਕੀਤੀ ਜਾਵੇ ਤਾਂ 1 ਦਸੰਬਰ ਨੂੰ ਦੁਬਾਰਾ ਖੋਲ੍ਹਿਆ ਜਾਣਾ ਸੀ ਪਰ ਨਵੇਂ ਓਮੀਕਰੋਨ ਵੇਰੀਐਂਟ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਯੋਜਨਾ ਵਿਚ ਤਬਦੀਲੀ ਕਰ ਕੇ ਦੋ ਹਫ਼ਤਿਆਂ ਲਈ ਦੇਰੀ ਕੀਤੀ ਗਈ।

ਹੰਟ ਨੇ ਕਿਹਾ ਕਿ ਚੀਫ਼ ਮੈਡੀਕਲ ਅਫ਼ਸਰ ਪਾਲ ਕੈਲੀ ਅਤੇ ਅੰਤਰਰਾਸ਼ਟਰੀ ਸਬੂਤ ਆਸ਼ਾਵਾਦੀ ਸਨ ਕਿ ਓਮੀਕਰੋਨ ਵੇਰੀਐਂਟ ਹਲਕੇ ਹੋਣ ਦੇ ਸਪੱਸ਼ਟ ਸੰਕੇਤ ਦਿਖਾ ਰਿਹਾ ਹੈ ਪਰ ਦੇਸ਼ ਫਿਰ ਵੀ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਰਿਹੈ।

Spread the love