ਇਟਲੀ ਦੇ ਰਾਵਾਨੁਜਾ ਸ਼ਹਿਰ ‘ਚ ਗੈਸ ਪਾਇਪ ਲਾਈਨ ‘ਚ ਹੋਏ ਧਮਾਕੇ ਕਾਰਨ ਕੁਝ ਇਮਾਰਤਾਂ ਦੇ ਢਹਿ-ਢੇਰੀ ਹੋ ਜਾਣ ਨਾਲ ਮਲਬੇ ‘ਚ ਦੱਬੇ ਮ੍ਤਿਕਾਂ ਦੀ ਗਿਣਤੀ 7 ਤੱਕ ਪਹੁੰਚ ਗਈ ਹੈ ।

ਦੱਸਣਯੋਗ ਹੈ ਕਿ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ‘ਚ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਅਤੇ ਕਈ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ।

ਜਦੋਂ ਕਿ ਹਾਲੇ ਵੀ 2 ਵਿਅਕਤੀ ਲਾਪਤਾ ਹਨ।

ਲੰਘੀ ਰਾਤ ਰਾਹਤ ਕਰਮੀਆਂ ਦੁਆਰਾ ਪੂਰੀ ਰਾਤ ਵਿਸ਼ੇਸ਼ ਕਾਰਜ ਕੀਤੇ ਗਏ ਅਤੇ ਮਲਬੇ ਨੂੰ ਹਟਾ ਕੇ 4 ਹੋਰ ਲਾਸ਼ਾਂ ਨੂੰ ਕੱਢਿਆ ਗਿਆ, ਜਿਨ੍ਹਾਂ ‘ਚ ਇਕ ਜੋੜਾ ਵੀ ਸ਼ਾਮਿਲ ਹੈ ਜੋ ਕਿ ਧਮਾਕੇ ਵਾਲੀ ਇਮਾਰਤ ਦੀ ਤੀਜੀ ਮੰਜ਼ਿਲ ‘ਚ ਰਹਿੰਦੇ ਸਨ ।

Spread the love