ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਜਰਮਨ ਦੀ ਨਵੀਂ ਸੰਸਦ ਨੇ ਤਾਈਵਾਨ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਇਕ ਪ੍ਰਸਤਾਵ ਪਾਸ ਕੀਤਾ ਹੈ।

ਇਸ ਤੋਂ ਪਹਿਲ਼ਾਂ ਨਵੀਂ ਪਾਰਲੀਮੈਂਟ ਦੀ ਪਟੀਸ਼ਨ ਕਮੇਟੀ ਨੇ 9 ਦਸੰਬਰ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਸਰਕਾਰ ਤੋਂ ਤਾਈਵਾਨ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਸਿਫਾਰਿਸ਼ ਕੀਤੀ ਹੈ।

ਕਮੇਟੀ ਨੇ ਤਾਈਵਾਨ ਨਾਲ ਆਮ ਡਿਪਲੋਮੈਟਿਕ ਸਬੰਧਾਂ ਲਈ ਪਹਿਲਾਂ ਦੇ ਪ੍ਰਸਤਾਵ ਨੂੰ ਵਿਦੇਸ਼ ਮੰਤਰਾਲਾ ਸਮੇਤ ਹੋਰ ਮੰਤਰਾਲਿਆਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ।

ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਜਰਮਨੀ ਤੇ ਚੀਨ ਦਰਮਿਆਨ ਡਿਪਲੋਮੈਟਿਕ ਸਬੰਧ 1972 ਵਿਚ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ’ਚ ਇਕ ਚੀਨ ਨੀਤੀ ਦਾ ਜ਼ਿਕਰ ਹੈ, ਜੋ ਤਾਈਵਾਨ ਲਾਂਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਪ੍ਰਸਤਾਵ ਵਿਚ ਅੱਗੇ ਕਿਹਾ ਗਿਆ ਹੈ ਕਿ ਜਰਮਨੀ ਤਾਈਵਾਨ ਨਾਲ ਰਾਜਨੀਤਕ, ਆਰਥਿਕ ਤੇ ਸਮਾਜਿਕ ਸਹਿਯੋਗ ਵਧਾਉਣਾ ਚਾਹੁੰਦਾ ਹੈ, ਜੋ ਜਰਮਨੀ ਤੇ ਯੂਰਪ ਦੇ ਹਿੱਤ ਵਿਚ ਹੈ। ਫੋਕਸ ਤਾਈਵਾਨ ਪ੍ਰਸਤਾਵ ਵਿਚ ਜਰਮਨੀ ਨੂੰ ਤਾਈਵਾਨ ਨਾਲ ਡਿਪਲੋਮੈਟਿਕ ਰਿਸ਼ਤੇ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਇਸ ਦੀ ਸ਼ੁਰੂਆਤ ਜਰਮਨ ਨਾਗਰਿਕ ਮਾਈਕਲ ਕ੍ਰੇਉਨਬਰਗ ਨੇ ਕੀਤੀ ਸੀ, ਜਿਸ ਵਿਚ 50,000 ਲੋਕਾਂ ਦੇ ਦਸਤਖ਼ਤ ਸਨ।

ਇਸ ’ਤੇ ਦਸੰਬਰ 2019 ’ਚ ਜਨ ਸੁਣਵਾਈ ਹੋਈ ਸੀ।ਉਧਰ ਦੂਸਰੇ ਪਾਸੇ ਮੌਜੂਦਾ ਸਮੇਂ ਚੀਨ ਅਤੇ ਤਾਇਵਾਨ ਦਾ ਟਕਰਾ ਸਿਖਰਾਂ ‘ਤੇ ਹੈ।

ਤਾਇਵਾਨ ਨੇ ਚੀਨ ‘ਤੇ ਕਈ ਵਾਰ ਦੋਸ਼ ਲਗਾਏ ਕਿ ਚੀਨੀ ਜਹਾਜ਼ਾਂ ਨੇ ਉਨ੍ਹਾਂ ਦੇ ਖੇਤਰ ‘ਚ ਘੁਸਪੈਠ ਕੀਤੀ ।

Spread the love