ਕੈਲੀਫੋਰਨੀਆ ਹੈੱਲਥ ਐਂਡ ਹਿਊਮਨ ਸਰਵਿਿਸਜ਼ ਨੇ ਐਲਾਨ ਕੀਤਾ ਹੈ ਕਿ ਥੈਂਕਸਗਿਿਵੰਗ ਦੇ ਬਾਅਦ ਤੋਂ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਇਸ ਦੀ ਰੋਕਥਾਮ ਲਈ ਅੰਦਰੂਨੀ ਥਾਵਾਂ ‘ਤੇ ਮਾਸਕ ਪਹਿਨਣ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ 15 ਦਸੰਬਰ ਤੋਂ ਲਾਗੂ ਹੋਣਗੇ ।

ਉਚ ਅਧਿਕਾਰੀਆਂ ਦਾ ਕਹਿਣਾ ਕਿ ਜੇਕਰ ਨਿਯਮ ਸਖ਼ਤ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ‘ਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਨੇ।

ਵਿਭਾਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਹੁਕਮ ਇਕ ਮਹੀਨੇ ਲਈ ਭਾਵ 15 ਜਨਵਰੀ ਤੱਕ ਲਾਗੂ ਕੀਤੇ ਗਏ ਹਨ ।

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਸੂਬੇ ਵਿਚ ਪਹਿਲੇ ਓਮੀਕਰਨ ਦੇ ਕੇਸ ਦੀ ਪੁਸ਼ਟੀ ਵੀ ਕੀਤੀ, ਜਿਸ ਕਾਰਨ ਹਾਲਾਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਕਈ ਦੇਸ਼ਾਂ ‘ਚ ਕਰੋਨਾ ਦੇ ਕੇਸ ਮੁੜ ਵਧਣ ਕਰਕੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ ਜਿਸ ਕਰਕੇ ਸਰਕਾਰ ਵੀ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀਆਂ।

ਕੈਲੇਫੋਰਨੀਆ ਦੀਆਂ ਕੁਝ ਕਾਉਂਟੀਆਂ, ਜਿਸ ਵਿਚ ਸਾਨ ਫਰਾਂਸਿਸਕੋ, ਸੈਨ ਮਾਟੇਓ, ਸਾਂਤਾ ਕਲਾਰਾ, ਅਲਮੇਡਾ, ਕੋਨਟਰਾ ਕੋਸਟਾ, ਸੋਨੋਮਾ ਅਤੇ ਬੇ ਏਰੀਆ ਵਿਚ ਨਾਪਾ ਅਤੇ ਨਾਲ ਹੀ ਲਾਸ ਏਾਜਲਸ ਕਾਉਂਟੀਆਂ ਵੀ ਇਨਡੋਰ ਮਾਸਕ ਦੇ ਹੁਕਮ ਲਾਗੂ ਕਰ ਰਹੀਆਂ ਹਨ ।

Spread the love