ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਭਾਰਤ ਦੀ ਤਾਰੀਫ਼ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਨੇ।

ਗਲੋਬਲ ਤਕਨਾਲੋਜੀ ਸੰਮੇਲਨ ਨੂੰ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਕਿਹਾ ਹੈ ਕਿ ਯੂ. ਕੇ. ਅਤੇ ਭਾਰਤ ਕੁਦਰਤੀ ਭਾਈਵਾਲ ਹਨ ਜੋ ਕਿ 5-ਜੀ, ਟੈਲੀਕਾਮ ਅਤੇ ਸਟਾਰਟਅੱਪਸ ‘ਤੇ ਸਾਂਝੇਦਾਰੀ ਸਮੇਤ ਕਈ ਵੱਡੇ ਪ੍ਰਾਜੈਕਟਾਂ ‘ਤੇ ਮਿਲ ਕੇ ਕੰਮ ਕਰ ਰਹੇ ਹਨ ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਯੂ. ਕੇ. ਆਉਣ ਵਾਲੇ ਦਹਾਕੇ ਵਿਚ ਤਕਨਾਲੋਜੀ ਅਤੇ ਹੋਰ ਖੇਤਰਾਂ ਵਿਚ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਗੇ।

ਆਉਣ ਵਾਲੇ ਸਮੇਂ ‘ਚ ਯੂਕੇ ਭਾਰਤ ਨਾਲ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰਨਾ ਚਾਹੁੰਦਾ ਹੈ।

ਬੌਰਿਸ ਜੌਹਨਸਨ ਨੇ ਕਿਹਾ ਕਿ ਇਹ 2030 ਲਈ ਭਾਰਤ-ਯੂ. ਕੇ. ਦੇ ਰੋਡਮੈਪ ਮੁਤਾਬਕ ਹੀ ਚੱਲ ਰਿਹਾ ਹੈ ।

ਯੂ. ਕੇ. ਅਤੇ ਭਾਰਤ ਨਵੀਨਤਾ ਅਤੇ ਉੱਦਮੀ ਭਾਵਨਾ ਦੇ ਸਾਂਝੇ ਸੱਭਿਆਚਾਰ ਦੇ ਨਾਲ ਕੁਦਰਤੀ ਭਾਈਵਾਲ ਹਨ ।

ਅਸੀਂ ਮਿਲ ਕੇ ਬਹੁਤ ਸਾਰੇ ਮਹਾਨ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਹਾਂ, ਜਿਸ ਵਿਚ 57 ਅਤੇ ਟੈਲੀਕਾਮ ‘ਤੇ ਯੂ.ਕੇ.-ਭਾਰਤ ਸਾਂਝੇਦਾਰੀ ਅਤੇ ਯੂ.ਕੇ. ਦੇ ਸਟਾਰਟਅੱਪ ਸ਼ਾਮਿਲ ਹਨ ਜੋ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

Spread the love